ਮੈਂ ਇਕ ਦਿਨ ਇੰਗਲੈਂਡ ਦਾ ਕੋਚ ਬਣਨਾ ਚਾਹਾਂਗਾ ਐਂਡਰੀਊ ਫਲਿੰਟਾਫ

09/07/2019 4:01:08 PM

ਸਪੋਰਸਟ ਡੈਸਕ— ਇੰਗਲੈਂਡ ਦੇ ਸਾਬਕਾ ਆਲਰਾਊਂਡਰ ਐਂਡਰੀਊ ਫਲਿੰਟਾਫ ਨੇ ਆਪਣੇ ਦੇਸ਼ ਦੀ ਕ੍ਰਿਕਟ ਟੀਮ ਦਾ ਕੋਚ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਟੀਮ ਦੇ ਮੌਜੂਦਾ ਕੋਚ ਟ੍ਰੈਵਰ ਬੇਲਿਸ ਇੰਗਲੈਂਡ 'ਚ ਜਾਰੀ ਏਸ਼ੇਜ਼ ਸੀਰੀਜ਼ ਤੋਂ ਬਾਅਦ ਆਪਣੇ ਅਹੁਦੇ ਤੋਂ ਹੱਟ ਜਾਣਗੇ ਅਤੇ ਉਨ੍ਹਾਂ ਤੋਂ ਬਾਅਦ ਟੀਮ ਦਾ ਕੋਚ ਕੌਣ ਹੋਵੇਗਾ, ਇਸ ਦਾ ਐਲਾਨ ਅਜੇ ਤੱਕ ਨਹੀਂ ਹੋਇਆ ਹੈ।
ਬੀ. ਬੀ. ਸੀ. ਨੇ ਫਲਿੰਟਾਫ ਦੇ ਹਵਾਲੇ ਤੋਂ ਦੱਸਿਆ, ਕੋਚਿੰਗ ਇਕ ਸੁਪਨਾ ਜਰੂਰ ਹੈ। ਦੋ ਜਾਂ ਤਿੰਨ ਟੀਮਾਂ ਹਨ ਜਿਨ੍ਹਾਂ ਦਾ ਮੈਚ ਕੋਚ ਬਣਨਾ ਚਾਹਾਂਗਾ-ਇੰਗਲੈਂਡ, ਲੈਂਕਸ਼ਾਇਰ ਜਾਂ ਲੈਂਕਸ਼ਾਇਰ ਅਕੈਡਮੀ। ਮੈਂ ਇਕ ਦਿਨ ਇੰਗਲੈਂਡ ਦਾ ਕੋਚ ਵੀ ਬਣਨਾ ਚਾਹਾਂਗਾ, ਪਰ ਅਜੇ ਉਸ ਦਾ ਸਮਾਂ ਨਹੀਂ ਆਇਆ ਹੈ।PunjabKesari
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 2014 'ਚ ਰਾਸ਼ਟਰੀ ਟੀਮ ਦਾ ਕੋਚ ਬਣਨ ਲਈ ਅਰਜੀ ਦਿੱਤੀ ਸੀ। ਫਲਿੰਟਾਫ ਨੇ ਕਿਹਾ, ਕੁਝ ਸਾਲ ਪਹਿਲਾਂ ਮੈਂ ਇੰਗਲੈਂਡ ਦਾ ਕੋਚ ਬਣਨ ਲਈ ਅਰਜ਼ੀ ਦਿੱਤੀ ਸੀ। ਅਸੀਂ ਹਾਰ ਰਹੇ ਸੀ, ਮੈਂ ਆਫਿਸ 'ਚ ਸੀ ਅਤੇ ਮੈਂ ਸੋਚਿਆ ਕਿ ਮੈਂ ਇਸ ਦੇ ਲਈ ਆਪਣਾ ਨਾਂ ਅੱਗੇ ਕਰਾਂਗਾ।

ਉਨ੍ਹਾਂ ਨੇ ਦੱਸਿਆ, ਮੈਂ ਇੰਟਰਵੀਊ ਲਈ ਇਕ ਈ-ਮੇਲ ਲਿਖਿਆ, ਇਕ ਮਹੀਨਾ ਗੁਜ਼ਰ ਗਿਆ, ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਮੈਂ ਕੋਸ਼ਿਸ਼ ਕੀਤੀ ਅਤੇ ਫਿਰ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਕੋਚ ਕੋਈ ਅਤੇ ਬਣ ਰਿਹਾ ਹੈ। ਫਲਿੰਟਾਫ ਨੇ 2009 'ਚ ਕ੍ਰਿਕਟ ਨਾਲ ਸੰਨਿਆਸ ਲਿਆ ਸੀ। ਉਨ੍ਹਾਂ ਨੇ ਇੰਗਲੈਂਡ ਲਈ 79 ਟੈਸਟ, 141 ਵਨ-ਡੇ ਅਤੇ ਸੱਤ ਟੀ-20 ਮੁਕਾਬਲੇ ਖੇਡੇ ਹਨ।


Related News