ਕ੍ਰਿਕਟ ਛੱਡ ਮੁੱਕੇਬਾਜ਼ ਬਣੇ ਇਸ ਖਿਡਾਰੀ ਨੇ ਪਹਿਲੀ ਹੀ ਫਾਈਟ ''ਚ ਵਿਰੋਧੀ ਨੂੰ ਬੁਰੀ ਤਰ੍ਹਾਂ ਨਾਲ ਸੀ ਕੁੱਟਿਆ

05/15/2020 3:46:03 PM

ਸਪੋਰਟਸ ਡੈਸਕ : ਕ੍ਰਿਕਟ ਦੇ ਇਤਿਹਾਸ 'ਚ ਜਦੋਂ ਵੀ ਟਾਪ ਆਲਰਾਊਂਡਰਾਂ ਦਾ ਜ਼ਿਕਰ ਹੋਵੇਗਾ ਤਾਂ ਇੰਗਲੈਂਡ ਦੇ ਐਡ੍ਰਿਊ ਫਲਿੰਟਾਫ ਦਾ ਨਾਂ ਹਮੇਸ਼ਾ ਸਭ ਤੋਂ ਉਪਰ ਰਹੇਗਾ।  ਆਪਣੇ 11 ਸਾਲਾਂ ਦੇ ਕਰੀਅਰ 'ਚ ਉਨ੍ਹਾਂ ਨੇ ਆਪਣੀ ਟੀਮ 'ਚ ਅਹਿਮ ਭੂਮਿਕਾ ਨਿਭਾਈ। 1977 'ਚ ਲੰਕਾਸ਼ਾਇਰ 'ਚ ਜਨਮੇਂ ਫਲਿੰਟਾਫ ਨੂੰ ਕ੍ਰਿਕਟ ਤੋਂ ਇਲਾਵਾ ਬਾਕਸਿੰਗ ਨਾਲ ਵੀ ਪ੍ਰੇਮ ਸੀ। ਉਨ੍ਹਾਂ ਨੇ ਸੰਨਿਆਸ ਤੋਂ ਬਾਅਦ ਇਸ 'ਚ ਕਦਮ ਰੱਖਿਆ ਅਤੇ ਆਪਣੀ ਪਹਿਲੀ ਹੀ ਫਾਈਟ 'ਚ ਵਿਰੋਧੀ ਬਾਕਸਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ।PunjabKesariPunjabKesari

ਸਿਰਫ 13 ਮਿੰਟਾਂ 'ਚ ਕੀਤਾ ਸੀ ਢੇਰ
ਫਲਿੰਟਾਫ ਨੇ ਪਹਿਲੀ ਫਾਈਟ ਮੈਨਚੇਸਟਰ ਸਿਟੀ 'ਚ ਦਸੰਬਰ 2012 'ਚ ਲੜੀ। ਫਲਿੰਟਾਫ ਦਾ ਪਹਿਲਾ ਮੁਕਾਬਲਾ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਜਮਾਂ ਹੋਏ।  ਫਲਿੰਟਾਫ ਦੇ ਸਾਹਮਣੇ ਅਮਰੀਕੀ ਮੁੱਕੇਬਾਜ਼ ਰਿਚਰਡ ਡਾਸਨ ਸੀ। ਅਮਰੀਕੀ ਮੁੱਕੇਬਾਜ਼ ਦੀ ਤੁਲਨਾ 'ਚ 6 ਫੁੱਟ 4 ਇੰਚ ਦੇ ਫਲਿੰਟਾਫ ਕਾਫੀ ਪਤਲੇ ਅਤੇ ਠੋਸ ਵਿੱਖ ਰਹੇ ਸਨ ।PunjabKesari
ਮੁਕਾਬਲਾ ਸ਼ੁਰੂ ਹੁੰਦੇ ਹੀ ਹਮਲੇ ਦੀ ਕਮਾਨ ਫਲਿੰਟਾਫ ਨੇ ਸਾਂਭੀ। ਕ੍ਰਿਕਟ ਦਾ ਮਹਾਨ ਆਲਰਾਊਂਡਰ ਰਹਿ ਚੁੱਕਿਆ ਖਿਡਾਰੀ ਸ਼ੁਰੂਆਤ ਤੋਂ ਹੀ ਡਾਸਨ ਦੇ ਚਿਹਰੇ ਦੇ ਵੱਲ ਮੁੱਕੇ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਪਹਿਲੇ ਰਾਊਂਡ 'ਚ ਅਜਿਹਾ ਇਕ ਵੀ ਮੌਕਾ ਨਹੀਂ ਆਇਆ ਜਦੋਂ ਫਲਿੰਟਾਫ ਦੇ ਕਦਮ ਬਚਾਅ 'ਚ ਪਿੱਛੇ ਹੱਟੇ। ਹਰ ਵਾਰ ਡਾਸਨ ਨੂੰ ਪਿੱਛੇ ਹੱਟਣਾ ਪਿਆ । ਦੂਜੇ ਰਾਊਂਡ 'ਚ ਵੀ ਜ਼ਿਆਦਾਤਰ ਸਮੇਂ ਫਲਿੰਟਾਫ ਹੀ ਭਾਰੀ ਪਏ ਪਰ ਇਕ ਵਾਰ ਹਮਲੇ ਦੇ ਚੱਕਰ 'ਚ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਅਮਰੀਕੀ ਮੁੱਕੇਬਾਜ਼ ਨੇ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ ਅਤੇ ਫਲਿੰਟਾਫ ਨੂੰ ਨਾਕ ਆਊਟ ਕਰ ਦਿੱਤਾ। ਚੱਕਰ ਖਾ ਕੇ ਡਿੱਘੇ ਫਲਿੰਟਾਫ ਫਿਰ ਉੱਠ ਖੜਾ ਹੋਇਆ ਅਤੇ ਚਾਰ ਰਾਊਂਡ ਤੱਕ ਚੱਲਿਆ 13 ਮਿੰਟ ਦਾ ਮੁਕਾਬਲਾ 39-38 ਨਾਲ ਜਿੱਤ ਲਿਆ।PunjabKesari

2010 'ਚ ਲਿਆ ਸੀ ਸੰਨਿਆਸ
ਫਲਿੰਟਾਫ ਨੇ 1998 'ਚ ਟੈਸਟ ਰੂਪ 'ਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ ਅਤੇ ਅਪ੍ਰੈਲ 2009 ਨੂੰ ਆਖਰੀ ਵਨ-ਡੇ ਖੇਡਿਆ। ਇਸ ਤੋਂ ਬਾਅਦ 2010 'ਚ ਸੰਨਿਆਸ ਲੈ ਕੇ ਬਾਕਸਿੰਗ ਵੱਲ ਵੱਧ ਗਏ। ਉਨ੍ਹਾਂ ਨੇ 79 ਟੈਸਟ 'ਚ 31 ਦੀ ਔਸਤ ਨਾਲ 3845 ਦੌੜਾਂ ਬਣਾਈਆਂ ਅਤੇ 226 ਵਿਕਟਾਂ ਲਈਆਂ। ਉਥੇ ਹੀ 141 ਵਨ-ਡੇ 'ਚ 3394 ਦੌੜਾਂ ਦੇ ਨਾਲ 169 ਵਿਕਟਾਂ ਲਈਆਂ। ਇਸ 'ਚ ਉਨ੍ਹਾਂ ਦਾ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ 19 ਦੌੜਾਂ ਦੇ ਕੇ 5 ਵਿਕਟਾਂ ਰਿਹਾ। ਇਸ ਤੋਂ ਇਲਾਵਾ 7 ਟੀ-20 ਮੈਚਾਂ 'ਚ 5 ਵਿਕਟਾਂ ਇਨ੍ਹਾਂ ਦੇ ਨਾਂ ਹਨ।PunjabKesari


Davinder Singh

Content Editor

Related News