700 ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣਿਆ ਐਂਡਰਸਨ
Saturday, Mar 09, 2024 - 06:41 PM (IST)
ਸਪੋਰਟਸ ਡੈਸਕ- ਇੰਗਲੈਂਡ ਦਾ ਜੇਮਸ ਐਂਡਰਸਨ ਟੈਸਟ ਕ੍ਰਿਕਟ ’ਚ 700 ਵਿਕਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਤੇ ਕੁਲ ਤੀਜ਼ਾ ਗੇਂਦਬਾਜ਼ ਬਣ ਗਿਆ ਹੈ। ਆਪਣੇ 187ਵਾਂ ਟੈਸਟ ਮੈਚ ’ਚ 41 ਸਾਲਾ ਐਂਡਰਸਨ ਨੇ ਕੁਲਦੀਪ ਨੂੰ ਯਾਦਵ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ। ਟੈਸਟ ਕ੍ਰਿਕਟ ’ਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ’ਚ ਸਿਰਫ 2 ਤੇਜ਼ ਗੇਂਦਬਾਜ਼ ਸ਼ਾਮਲ ਹਨ।
ਇਸ ਸੂਚੀ ਵਿਚ ਐਂਡਰਸਨ ਤੋਂ ਬਾਅਦ ਉਸਦੇ ਸਾਥੀ ਖਿਡਾਰੀ ਸਟੂਅਰਟ ਬ੍ਰਾਡ ਦਾ ਨਾਂ ਸ਼ਾਮਲ ਹੈ। ਪਿਛਲੇ ਸਾਲ ਸੰਨਿਆਸ ਲੈਣ ਵਾਲੇ ਬ੍ਰਾਡ ਦੇ ਨਾਂ 604 ਵਿਕਟਾਂ ਦਰਜ ਹਨ। ਸਾਰੇ ਗੇਂਦਬਾਜ਼ਾਂ ’ਚ ਸ਼੍ਰੀਲੰਕਾ ਦਾ ਧਾਕੜ ਸਪਿਨਰ ਮੁਥੱਈਆ ਮੁਰਲੀਧਰਨ 800 ਵਿਕਟਾਂ ਲੈ ਕੇ ਚੋਟੀ ’ਤੇ ਕਾਬਜ਼ ਹੈ। ਉਸ ਤੋਂ ਬਾਅਦ ਆਸਟ੍ਰੇਲੀਆ ਦੇ ਸ਼ੇਨ ਵਾਰਨ (708 ਵਿਕਟਾਂ)ਦਾ ਨੰਬਰ ਆਉਂਦਾ ਹੈ। ਭਾਰਤ ਦਾ ਅਨਿਲ ਕੁੰਬਲੇ ਇਸ ਸੂਚੀ ’ਚ ਚੌਥੇ ਸਥਾਨ ’ਤੇ ਹੈ, ਜਿਸ ਦੇ ਨਾਂ 132 ਟੈਸਟਾਂ ’ਚ 619 ਵਿਕਟਾਂ ਹਨ।