ਅਨੰਦ ਕਰੇਗਾ ਵਿਸ਼ਵ ਸ਼ਰਤੰਜ ਚੈਂਪੀਅਨਸ਼ਿਪ ’ਚ ਕੁਮੈਂਟਰੀ

Saturday, Nov 13, 2021 - 01:34 AM (IST)

ਅਨੰਦ ਕਰੇਗਾ ਵਿਸ਼ਵ ਸ਼ਰਤੰਜ ਚੈਂਪੀਅਨਸ਼ਿਪ ’ਚ ਕੁਮੈਂਟਰੀ

ਚੇਨਈ- ਭਾਰਤ ਦਾ ਚੌਟੀ ਦਾ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਵਿਸ਼ਵ ਚੈਂਪੀਅਨਸ਼ਿਪ ’ਚ ਪ੍ਰਤੀਯੋਗਿਤਾ ਦੇ ਤਣਾਅ ਤੋਂ ਬਿਨਾਂ ਹਿੱਸਾ ਲਵੇਗਾ ਕਿਉਂਕਿ ਉਹ ਇਸ ’ਚ ਕਮੈਂਟੇਟਰ ਦੀ ਭੂਮਿਕਾ ਨਿਭਾਉਣ ਦੀ ਤਿਆਰੀ ’ਚ ਲੱਗਾ ਹੈ। ਉਹ ਪਿਛਲੇ ਚੈਂਪੀਅਨ ਮੇਗਨਸ ਕਾਰਲਸਨ ਅਤੇ ਰੂਸ ਦੇ ਇਯਾਨ ਨੇਪੋਮਨਿਯਾਚੀ ਵਿਚਾਲੇ ਮੁਕਾਬਲੇ ਦੌਰਾਨ ਕੁਮੈਂਟਰੀ ਕਰੇਗਾ। ਉਹ ਚੈਂਪੀਅਨਸ਼ਿਪ ਦੁਬਈ ’ਚ 24 ਨਵੰਬਰ ਤੋਂ 16 ਦਸੰਬਰ ਤੱਕ ਖੇਡੀ ਜਾਵੇਗੀ। 5 ਵਾਰ ਦਾ ਸਾਬਕਾ ਵਿਸ਼ਵ ਚੈਂਪੀਅਨ ਅਨੰਦ ਅਧਿਕਾਰਕ ਕਮੈਂਟੇਟਰਾਂ ’ਚੋਂ ਇਕ ਹੋਵੇਗਾ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮੱਜ਼ੇਦਾਰ ਹੋਵੇਗਾ। ਮੈਂ ਪਹਿਲਾਂ ਹੀ ਆਨਲਾਈ ’ਚ ਇਸ ਦਾ ਤਜਰਬਾ ਕਰ ਚੁੱਕਾ ਹਾਂ। ਮੈਂ ਉਸੇ ਕੋਸ਼ਿਸ਼ ਲਈ ਤਿਆਰ ਹਾਂ। ਇਹ ਬਹੁਤ ਵਧੀਆ ਹੋਵੇਗਾ। 

ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ


ਇਹ ਪੁੱਛੇ ਜਾਣ 'ਤੇ ਕਿ ਕਮੈਂਟੇਰ ਦੀ ਭੂਮਿਕਾ ਦਾ ਪ੍ਰਸਤਾਵ ਕਿਸ ਤਰ੍ਹਾਂ ਦਾ ਆਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਸ 'ਚ ਕੋਈ ਕਹਾਣੀ ਨਹੀਂ ਹੈ ਫਿਡੇ ਨੇ ਮੇਰੇ ਨਾਲ ਵਿਸ਼ਵ ਚੈਂਪੀਅਨਸ਼ਿਪ ਦੇ ਮੈਚ ਲਈ ਕੁਮੈਂਟਰੀ ਕਰਨ ਦੇ ਬਾਰੇ 'ਚ ਪੁੱਛਿਆ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਸ ਨੂੰ ਅਜ਼ਮਾਈਏ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਮੈਚ ਵਿਚ ਖੇਡਣ ਦੇ ਤਣਾਅ ਦੇ ਬਿਨਾਂ ਜਾਣ ਦੇ ਲਈ ਤਿਆਰ ਹਾਂ। ਮੈਂ ਵੀ ਸ਼ਤਰੰਜ ਦਾ ਪ੍ਰਸ਼ੰਸਕ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਵਧੀਆ ਮੈਚ ਹੋਵੇਗਾ। ਉਹ ਪਹਿਲਾਂ ਵੀ ਕੁੱਝ ਆਨਲਾਈ ਪ੍ਰਤੀਯੋਗਿਤਾਵਾਂ ’ਚ ਕਮੈਂਟੇਟਰ ਦੀ ਭੂਮਿਕਾ ਨਿਭਾਅ ਚੁੱਕਾ ਹੈ।

ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News