ਆਨੰਦ ਫਿਰ ਟਾਪ-10 ਵਿਚ, ਹੰਪੀ ਮਹਿਲਾਵਾਂ ’ਚ ਚੌਥੇ ਸਥਾਨ ’ਤੇ ਪਹੁੰਚੀ

09/01/2019 8:20:11 PM

ਲੂਸਾਨੇ (ਸਵਿਟਜ਼ਰਲੈਂਡ) (ਨਿਕਲੇਸ਼ ਜੈਨ)- ਭਾਰਤ ਦਾ 49 ਸਾਲਾ ਵਿਸ਼ਵਨਾਥਨ ਆਨੰਦ ਅੱਜ ਜਾਰੀ ਹੋਈ ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਸਿੰਕਫੀਲਡ ਕੱਪ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇਕ ਵਾਰ ਫਿਰ ਵਿਸ਼ਵ ਟਾਪ-10 ਖਿਡਾਰੀਆਂ ਵਿਚ ਜਗ੍ਹਾ ਬਣਾ ਲਈ ਹੈ। ਆਨੰਦ ਨੇ ਆਪਣੀ ਰੇਟਿੰਗ ਵਿਚ 9 ਅੰਕਾਂ ਦਾ ਸੁਧਾਰ ਕਰਦੇ ਹੋਏ 2765 ਅੰਕਾਂ ਨਾਲ 9ਵਾਂ ਸਥਾਨ ਹਾਸਲ ਕਰ ਲਿਆ। ਆਨੰਦ ਤੋਂ ਬਾਅਦ ਭਾਰਤ ਲਈ ਪੇਂਟਾਲਾ ਹਰਿਕਿ੍ਰਸ਼ਣਾ 2746 ਅੰਕਾਂ ਨਾਲ 18ਵੇਂ ਸਥਾਨ ’ਤੇ ਪਹੁੰਚ ਗਿਆ। 
ਮਹਿਲਾ ਵਰਗ ਵਿਚ ਭਾਰਤ ਦੀ ਕੋਨੇਰੂ ਹੰਪੀ ਇਕ ਸਥਾਨ ਦਾ ਸੁਧਾਰ ਕਰਦੇ ਹੋਏ 2560 ਰੇਟਿੰਗ ਅੰਕਾਂ ਨਾਲ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਹਰਿਕਾ ਦ੍ਰੋਣਾਵਾਲੀ ਨੇ ਵਿਸ਼ਵ ਟਾਪ-10 ਵਿਚ ਇਕ ਵਾਰ ਫਿਰ ਵਾਪਸੀ ਕੀਤੀ ਹੈ। 2503 ਅੰਕਾਂ ਨਾਲ ਉਹ 10ਵੇਂ ਸਥਾਨ ’ਤੇ ਪਹੁੰਚ ਗਈ ਹੈ। ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਪੁਰਸ਼ ਵਰਗ ਵਿਚ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ  2876 ਅੰਕਾਂ ਨਾਲ ਪਹਿਲੇ, ਅਮਰੀਕਾ ਦਾ ਫਾਬਿਆਨੋ ਕਾਰੂਆਨਾ 2812 ਅੰਕਾਂ ਨਾਲ ਦੂਜੇ ਤੇ ਚੀਨ ਦੇ ਡਿੰਗ ਲੀਰੇਨ 2811 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। 
 


Gurdeep Singh

Content Editor

Related News