ਆਸਟਰੇਲੀਆਈ ਓਪਨ ਡਰਾਅ ''ਚ ਨਡਾਲ ਤੇ ਸੇਰੇਨਾ ਦੇ ਲਈ ਆਸਾਨ ਸ਼ੁਰੂਆਤ

Thursday, Jan 16, 2020 - 11:22 PM (IST)

ਆਸਟਰੇਲੀਆਈ ਓਪਨ ਡਰਾਅ ''ਚ ਨਡਾਲ ਤੇ ਸੇਰੇਨਾ ਦੇ ਲਈ ਆਸਾਨ ਸ਼ੁਰੂਆਤ

ਮੈਲਬੋਰਨ — ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਅਗਲੇ ਹਫ਼ਤੇ ਆਸਟਰੇਲੀਆ ਓਪਨ ਦੇ ਪਹਿਲੇ ਦੌਰ ਵਿਚ ਬੋਲੀਵੀਆ ਦੇ ਹੁਗੋ ਡੇਲੇਨ ਨਾਲ ਭਿੜਨਗੇ, ਜਦਕਿ ਸੇਰੇਨਾ ਵਿਲੀਅਮਸ ਸ਼ੁਰੂਆਤੀ ਮੁਕਾਬਲੇ 'ਚ ਅਨਾਸਤਾਸੀਆ ਪੋਟਾਪੋਵਾ ਦੇ ਸਾਹਮਣੇ ਹੋਵੇਗੀ ਤੇ 24ਵਾਂ ਗ੍ਰੈਂਡ ਸਲੈਮ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਸਪੇਨ ਦਾ ਇਹ ਸਟਾਰ ਆਪਣੇ ਸਭ ਤੋਂ ਘੱਟ ਪਸੰਦੀਦਾ ਕੋਰਟ 'ਤੇ ਰੋਜਰ ਫੈਡਰਰ ਦੇ ਰਿਕਾਰਡ 20 ਗ੍ਰੈਂਡ ਸਲੈਮ ਸਿੰਗਲਸ ਖਿਤਾਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗਾ।
ਨਡਾਲ ਨੇ ਮੈਲਬੋਰਨ 'ਚ ਸਿਰਫ਼ ਇਕ ਟਰਾਫੀ 2009 'ਚ ਜਿੱਤੀ ਹੈ। ਵੀਰਵਾਰ ਨੂੰ ਜਾਰੀ ਡਰਾਅ ਦੇ ਅਨੁਸਾਰ ਚੌਥੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਆਸਟਰੇਲੀਆ ਦੇ ਨਿਕ ਕਿਰਗਿਆਸੋ ਨਾਲ ਹੋ ਸਕਦਾ ਹੈ। ਪਿਛਲੇ ਚੈਂਪੀਅਨ ਨੋਵਾਕ ਜੋਕੋਵਿਕ ਰਿਕਾਰਡ 8ਵਾਂ ਆਸਟਰੇਲੀਆ ਓਪਨ ਖ਼ਿਤਾਬ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸ਼ੁਰੂਆਤ ਵਿਚ ਜਾਨ ਲੇਨਾਰਡ ਸਟ੍ਰਫ ਵਿਰੁੱਧ ਖੇਡਣਗੇ। ਇਸ ਸਰਬੀਆਈ ਖਿਡਾਰੀ ਲਈ 2019 ਸ਼ਾਨਦਾਰ ਰਿਹਾ, ਜਿਸ ਵਿਚ ਉਨ੍ਹਾਂ ਨੇ ਮੈਲਬੋਰਨ ਪਾਰਕ ਅਤੇ ਵਿੰਬਲਡਨ ਸਣੇ 5 ਖਿਤਾਬ ਆਪਣੇ ਨਾਂ ਕੀਤੇ ਤੇ ਸਾਲ ਦਾ ਅੰਤ ਦੂਜੇ ਨੰਬਰ 'ਤੇ ਰਹਿੰਦੇ ਹੋਏ ਕੀਤਾ। ਜੋਕੋਵਿਕ ਆਖਰੀ 8 'ਚ ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨਾਲ ਭਿੜ ਸਕਦੇ ਹਨ।
7ਵਾਂ ਆਸਟਰੇਲੀਆ ਓਪਨ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਵਿਚ ਲੱਗੇ ਫੈਡਰਰ (38) ਪੁਰਸ਼ਾਂ ਦੇ ਡਰਾਅ ਵਿਚ ਤੀਜੇ ਕੁਆਰਟਰ ਵਿਚ ਅਮਰੀਕਾ ਦੇ ਸਟੀਵ ਜਾਨਸਨ ਦੇ ਸਾਹਮਣੇ ਨੂੰ ਹੋ ਸਕਦੇ ਹਨ, ਜਿਨ੍ਹਾਂ ਨੇ ਇਥੇ ਪਿਛਲਾ ਖ਼ਿਤਾਬ 2018 ਵਿਚ ਜਿੱਤਿਆ ਸੀ। ਮਹਿਲਾਵਾਂ ਦੇ ਵਰਗ ਵਿਚ ਸੇਰੇਨਾ ਦੀ ਕੋਸ਼ਿਸ਼ ਮਾਰਗਰੇਟ ਕੋਰਟ ਦੇ ਰਿਕਾਰਡ 24 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਦੀ ਬਰਾਬਰੀ ਕਰਨ 'ਤੇ ਲੱਗੀ ਹੋਵੇਗੀ, ਜਿਸ ਲਈ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ 90ਵੀਂ ਰੈਂਕਿੰਗ ਦੀ ਰੂਸ ਦੀ ਪੋਟਾਪੋਵਾ ਖਿਲਾਫ਼ ਕਰੇਗੀ। ਉਹ ਕੁਆਰਟਰ ਫਾਈਨਲ ਵਿਚ ਪਿਛਲੀ ਚੈਂਪੀਅਨ ਨਾਓਮੀ ਓਸਾਕਾ ਦੇ ਸਾਹਮਣੇ ਹੋ ਸਕਦੀ ਹੈ। ਦੂਜਾ ਦਰਜਾ ਪ੍ਰਰਾਪਤ ਕੈਰੇਲਿਨਾ ਪਿਲਸਕੋਵਾ ਦਾ ਸਾਹਮਣਾ ਪਹਿਲੇ ਦੌਰ ਵਿਚ ਕ੍ਰਿਸਿਟਨਾ ਮਾਲਦੇਨੋਵਿਚ ਨਾਲ ਹੋਵੇਗਾ।


author

Gurdeep Singh

Content Editor

Related News