CWC ਦੇ ਟਵਿੱਟਰ ਤੋਂ ਸਚਿਨ ਨੂੰ ਟ੍ਰੋਲ ਕਰਨ ਦੀ ਹੋਈ ਕੋਸ਼ਿਸ਼, ਫੈਂਸ ਨੇ ਵੀ ਕੱਢਿਆ ਗੁੱਸਾ

07/15/2019 4:59:28 PM

ਨਵੀਂ ਦਿੱਲੀ : ਬੇਨ ਸਟੋਕਸ ਦੀ ਬਿਹਤਰੀਨ ਬੱਲੇਬਾਜ਼ੀ ਨੇ ਇੰਗਲੈਂਡ ਨੂੰ ਪਹਿਲੀ ਵਾਰ ਵਰਲਡ ਕੱਪ ਦਾ ਖਿਤਾਬ ਜਿਤਾਇਆ। 4 ਮੁੱਖ ਬੱਲੇਬਾਜ਼ਾਂ ਦੇ ਪਵੇਲੀਅਨ ਪਰਤਣ ਦੇ ਬਾਅਦ ਸਟੋਕਸ ਨੇ ਜੋਸ ਬਟਲਰ ਨਾਲ ਚੰਗੀ ਸਾਂਝੇਦਾਰੀ ਬਣਾਈ। ਜਦੋਂ ਟੀਮ 196 ਦੇ ਸਕੋਰ 'ਤੇ ਪਹੁੰਚੀ ਤਾਂ ਬਟਲਰ ਵੀ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਟੋਕਸ ਨੇ ਹੇਠਲੇ ਬੱਲੇਬਾਜ਼ੀ ਕ੍ਰਮ ਨਾਲ ਮਿਲ ਕੇ ਮੁਕਾਬਲਾ ਟਾਈ ਕਰਵਾ ਦਿੱਤਾ।

ਅਧਿਕਾਰਤ ਅਕਾਊਂਟ ਤੋਂ ਸਚਿਨ ਨੂੰ ਕੀਤਾ ਗਿਆ ਟ੍ਰੋਲ
PunjabKesari
ਕ੍ਰਿਕਟ ਵਰਲਡ ਕੱਪ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਬੈਨ ਸਟੋਕਸ ਨੂੰ 'ਮੈਨ ਆਫ ਦਿ ਮੈਚ' ਐਵਾਰਡ ਦਿੰਦਿਆਂ ਦੀ ਫੋਟੋ ਪੋਸਟ ਕੀਤੀ ਗਈ। ਇਸ ਫੋਟੋ ਵਿਚ ਸਚਿਨ ਤੇਂਦੁਲਕਰ ਦਾ ਮਜ਼ਾਕ ਉੱਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਨਾਰਾਜ਼ਗੀ ਦੇਖੀ ਗਈ। ਪ੍ਰਸ਼ੰਸਕਾਂ ਨੇ ਇਸ ਪੋਸਟ ਲਈ ਕ੍ਰਿਕਟ ਵਰਲਡ ਕੱਪ ਦੇ ਆਯੋਜਕਾਂ ਨੂੰ ਲੰਮੇ ਹੱਥੀ ਲਿਆ।

PunjabKesari

PunjabKesari

PunjabKesari


Related News