ਭਾਰਤੀ ਮਹਿਲਾ ਹਾਕੀ ਮਹਾਸੰਘ ਦੀ ਸਾਬਕਾ ਸਕੱਤਰ ਅੰਮ੍ਰਿਤ ਬੋਸ ਦਾ ਦਿਹਾਂਤ

Sunday, Jun 20, 2021 - 08:52 PM (IST)

ਭਾਰਤੀ ਮਹਿਲਾ ਹਾਕੀ ਮਹਾਸੰਘ ਦੀ ਸਾਬਕਾ ਸਕੱਤਰ ਅੰਮ੍ਰਿਤ ਬੋਸ ਦਾ ਦਿਹਾਂਤ

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਮਹਾਸੰਘ ਦੀ ਸਾਬਕਾ ਸਕੱਤਰ ਅੰਮ੍ਰਿਤ ਬੋਸ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੀ ਸੀ। ਹਾਕੀ ਇੰਡੀਆ ਨੇ ਅੰਮ੍ਰਿਤ ਬੋਸ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। 84 ਸਾਲਾ ਅੰਮ੍ਰਿਤ ਬੋਸ ਨੇ ਭਾਰਤ ’ਚ ਹਾਕੀ ਸਰਕਟ ’ਚ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਸਨ। 

ਅੰਮ੍ਰਿਤ ਬੋਸ ਭਾਰਤੀ ਮਹਿਲਾ ਹਾਕੀ ਮਹਾਸੰਘ ਦੀ ਸਕੱਤਰ ਹੋਣ ਦੇ ਇਲਾਵਾ ਕੌਮਾਂਤਰੀ ਤਕਨੀਕੀ ਅਧਿਕਾਰੀ ਤੇ ਦਿੱਲੀ ਮਹਿਲਾ ਹਾਕੀ ਸੰਘ ਦੀ ਪ੍ਰਧਾਨ ਵੀ ਰਹੀ ਸੀ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਦ੍ਰੋ ਨਿੰਗੋਮਬਮ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ, ‘‘ਇਹ ਸਾਡੇ ਸਾਰਿਆਂ ਲਈ ਬਹੁਤ ਵੱਡੇ ਦੁੱਖ ਦੀ ਗੱਲ ਹੈ। ਅੰਮ੍ਰਿਤ ਨੇ ਦੇਸ ’ਚ ਹਾਕੀ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੇ ਉਨ੍ਹਾਂ ਦੀ ਕਮੀ ਯਕੀਨੀ ਤੌਰ ’ਤੇ ਮਹਿਸੂਸ ਕੀਤੀ ਜਾਵੇਗੀ। ਅਸੀਂ ਅੰਮ੍ਰਿਤ ਦੇ ਪਰਿਵਾਰ ਤੇ ਸਾਥੀਆਂ ਪ੍ਰਤੀ ਡੁੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ ਕਿ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਤੋਂ ਨਿਕਲਣ ’ਚ ਮਦਦ ਮਿਲੇ।’’


author

Tarsem Singh

Content Editor

Related News