ਯੁਜਵੇਂਦਰ ਚਾਹਲ ਨੇ ਪਤਨੀ ਧਨਸ਼੍ਰੀ ਦੀ ਖੋਲ੍ਹੀ ਪੋਲ, ਕਿਹਾ ਹਰ ਲੜਾਈ ਤੋਂ ਬਾਅਦ...

Wednesday, Feb 26, 2025 - 02:11 PM (IST)

ਯੁਜਵੇਂਦਰ ਚਾਹਲ ਨੇ ਪਤਨੀ ਧਨਸ਼੍ਰੀ ਦੀ ਖੋਲ੍ਹੀ ਪੋਲ, ਕਿਹਾ ਹਰ ਲੜਾਈ ਤੋਂ ਬਾਅਦ...

ਮੁੰਬਈ- ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਯੂਟਿਊਬਰ ਧਨਸ਼੍ਰੀ ਵਰਮਾ ਦੇ ਤਲਾਕ ਦੀ ਖਬਰ ਇਨ੍ਹੀਂ ਦਿਨੀਂ ਹਰ ਪਾਸੇ ਹੈ। ਯੁਜਵੇਂਦਰ ਅਤੇ ਧਨਸ਼੍ਰੀ ਨੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ ਅਤੇ ਮਾਮਲਾ ਅਦਾਲਤ 'ਚ ਹੈ।ਇਨ੍ਹਾਂ ਸਾਰੀਆਂ ਖਬਰਾਂ ਵਿਚਾਲੇ ਦੋਵਾਂ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਕ੍ਰਿਕਟਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਹਰ ਲੜਾਈ ਤੋਂ ਬਾਅਦ ਹੀਰਿਆਂ ਦੀ ਮੰਗ ਕਰਦੀ ਹੈ।

ਇਹ ਵੀ ਪੜ੍ਹੋ- ਪਤਨੀ ਨੂੰ ਛੱਡ ਇਸ Superstar ਨੇ ਪ੍ਰੇਮਿਕਾ ਨਾਲ ਲਗਾਈ ਕੁੰਭ 'ਚ ਡੁਬਕੀ

ਇਹ ਵੀਡੀਓ ‘ਝਲਕ ਦਿਖਲਾ ਜਾ ਸੀਜ਼ਨ 11’ ਦਾ ਹੈ। ਧਨਸ਼੍ਰੀ ਵਰਮਾ ਨੇ ਇਸ ਡਾਂਸ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ ਸੀ ਅਤੇ ਉਸ ਦੇ ਪਤੀ-ਕ੍ਰਿਕੇਟਰ ਯੁਜਵੇਂਦਰ ਚਾਹਲ ਉਸ ਨੂੰ ਉਤਸ਼ਾਹਿਤ ਕਰਨ ਲਈ ਸ਼ੋਅ 'ਚ ਆਏ ਸਨ। ਸ਼ੋਅ ‘ਤੇ ਇੱਕ ਗੇਮ ਦੇ ਦੌਰਾਨ, ਰਿਤਵਿਕ ਧੰਜਾਨੀ ਅਤੇ ਗੌਹਰ ਖਾਨ ਨੇ ਇੱਕ ਗੇਮ 'ਚ ਹਿੱਸਾ ਲੈਣ ਲਈ ਜੋੜੇ ਨੂੰ ਸਟੇਜ ‘ਤੇ ਬੁਲਾਇਆ ਸੀ ਜਿਸ 'ਚ ਉਨ੍ਹਾਂ ਨੂੰ ਇੱਕ ਪਲੇਅ ਕਾਰਡ ਚੁੱਕ ਕੇ 10 ਸਕਿੰਟਾਂ ਦੇ ਅੰਦਰ ਇਸ ‘ਤੇ ਲਿਖੇ ਰਹੱਸਮਈ ਸ਼ਬਦ ਦੀ ਪਛਾਣ ਕਰਨੀ ਪੈਂਦੀ ਸੀ।

ਯੁਜਵੇਂਦਰ ਨੇ ਸ਼ੋਅ ‘ਚ ਪਤਨੀ ਦੀ ਖੋਲ੍ਹੀ ਪੋਲ
ਜਦੋਂ ਧਨਸ਼੍ਰੀ ਦੀ ਵਾਰੀ ਆਈ ਤਾਂ ਉਸ ਦੇ ਪਲੇਅ ਕਾਰਡ ‘ਤੇ ‘ਡਾਇਮੰਡ’ ਲਿਖਿਆ ਹੋਇਆ ਸੀ। ਖੇਡ ਦੌਰਾਨ ਜਦੋਂ ਧਨਸ਼੍ਰੀ ਨੇ ਚਹਿਲ ਤੋਂ ਸ਼ਬਦ ਲਈ ਇਸ਼ਾਰਾ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ‘ਤੁਸੀਂ ਹਮੇਸ਼ਾ ਕੀ ਪੁੱਛਦੇ ਹੋ।’ ਇਸ ਦੇ ਜਵਾਬ 'ਚ ਯੁਜਵੇਂਦਰ ਨੇ ਕਿਹਾ ਸੀ ਕਿ ਜੋ ਚੀਜ਼ ਤੁਸੀਂ ਹਰ ਲੜਾਈ ਤੋਂ ਬਾਅਦ ਮੰਗਦੇ ਹੋ। ਕ੍ਰਿਕਟਰ ਦੀਆਂ ਗੱਲਾਂ ਸੁਣ ਕੇ ਧਨਸ਼੍ਰੀ ਹੈਰਾਨ ਰਹਿ ਗਈ ਅਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਕਦੇ ਡਾਇਮੰਡ ਦੀ ਮੰਗ ਨਹੀਂ ਕਰਦੀ।

ਇਹ ਵੀ ਪੜ੍ਹੋ- ਹੁਣ ਇਹ ਬਾਲੀਵੁੱਡ ਜੋੜਾ ਲੈਣ ਜਾ ਰਿਹਾ ਹੈ ਤਲਾਕ!

5 ਸਾਲ ਪਹਿਲਾਂ ਹੋਇਆ ਸੀ ਵਿਆਹ
ਤੁਹਾਨੂੰ ਦੱਸ ਦੇਈਏ, ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦੀ ਪ੍ਰੇਮ ਕਹਾਣੀ ਸਾਲ 2020 'ਚ ਕੋਰੋਨਾ ਲੌਕਡਾਊਨ ਦੌਰਾਨ ਸ਼ੁਰੂ ਹੋਈ ਸੀ। ਇਹ ਕ੍ਰਿਕੇਟਰ ਅਦਾਕਾਰਾ ਦੀ ਡਾਂਸ ਕਲਾਸ 'ਚ ਸ਼ਾਮਲ ਹੋ ਗਿਆ ਸੀ ਅਤੇ ਡਾਂਸ ਸਿੱਖਣ ਦੌਰਾਨ ਉਨ੍ਹਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਇਸ ਜੋੜੇ ਨੇ ਦਸੰਬਰ 2020 'ਚ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਵੀਡੀਓ ਵੀ ਸਾਂਝੀ ਕੀਤੀ।ਵਿਆਹ ਦੇ ਚਾਰ ਸਾਲ ਬਾਅਦ ਜੋੜੇ ਦੇ ਰਿਸ਼ਤੇ 'ਚ ਤਰੇੜ ਆ ਗਈ ਅਤੇ ਉਹ ਵੱਖ ਹੋ ਗਏ। ਇਸ ਸਾਲ ਦੀ ਸ਼ੁਰੂਆਤ ‘ਚ ਜੋੜੇ ਨੇ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਹੁਣ ਤੱਕ ਦੋਹਾਂ ‘ਚੋਂ ਕਿਸੇ ਨੇ ਵੀ ਆਪਣੇ ਤਲਾਕ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਅਧਿਕਾਰਤ ਐਲਾਨ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Priyanka

Content Editor

Related News