ਟਾਈਗਰ ਵੁਡਸ ਨੂੰ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ

05/07/2019 6:05:14 PM

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਚੈਂਪੀਅਨ ਗੋਲਫਰ ਟਾਈਗਰ ਵੁਡਸ ਨੂੰ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ਪ੍ਰਦਾਨ ਕਰਦਿਆਂ ਉਸ ਨੂੰ ਖੇਡਾਂ ਦੇ ਇਤਿਹਾਸ ਦਾ 'ਲੀਜੈਂਡ' ਕਰਾਰ ਦਿੱਤਾ ਹੈ। ਵੁਡਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਪਿਛਲੇ ਮਹੀਨੇ ਅਗਸਤਾ ਮਾਸਟਰਸ ਖਿਤਾਬ ਜਿੱਤਿਆ ਸੀ, ਜਿਹੜਾ ਪਿਛਲੇ 11 ਸਾਲਾਂ ਵਿਚ ਉਸਦਾ ਪਹਿਲਾ ਖਿਤਾਬ ਸੀ। ਉਸ ਨੇ ਵ੍ਹਾਈਟ ਹਾਊਸ ਵਿਚ ਗਾਰਡਨ ਸੈਰੇਮਨੀ ਦੌਰਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ  ਪ੍ਰਦਾਨ ਕੀਤਾ ਗਿਆ। ਇਸ ਮੌਕੇ 'ਤੇ ਲੋਕਾਂ ਨੇ ਖੜ੍ਹੇ ਹੋ ਕੇ ਉਸਦਾ ਅਭਿਵਾਦਨ ਕੀਤਾ।  ਉਹ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹਾਸਲ ਕਰਨ ਵਾਲਾ ਚੌਥਾ ਤੇ ਸਭ ਤੋਂ ਨੌਜਵਾਨ ਗੋਲਫਰ ਹੈ। ਟਰੰਪ ਨੇ ਉਸ ਨੂੰ ਮਹਾਨ ਖਿਡਾਰੀਆਂ ਵਿਚੋਂ ਇਕ ਦੱਸਿਆ। ਵੁਡਸ ਨੇ ਆਪਣੀ ਮਾਂ, ਬੱਚਿਆਂ, ਆਪਣੀ ਗਰਲਫ੍ਰੈਂਡ ਤੇ ਕੈਡੀ ਨੂੰ ਧੰਨਵਾਦ ਦਿੱਤਾ ਤਾਂ ਇਸ ਦੌਰਾਨ ਉਹ ਭਾਵੁਕ ਹੋ ਗਿਆ।


Related News