ਅਮਰੀਕਾ, ਜਰਮਨੀ, ਸਪੇਨ ਤੇ ਆਸਟ੍ਰੇਲੀਆ ਡੇਵਿਸ ਕੱਪ ਫਾਈਨਲ ਦੇ ਅੰਤਿਮ ਅੱਠ ''ਚ
Saturday, Sep 14, 2024 - 11:45 AM (IST)
ਸ਼ੁਹਾਈ- ਅਮਰੀਕਾ ਨੇ ਸਲੋਵਾਕੀਆ ਨੂੰ 3-0 ਨਾਲ ਹਰਾ ਕੇ ਜਰਮਨੀ, ਸਪੇਨ ਅਤੇ ਆਸਟ੍ਰੇਲੀਆ ਦੇ ਨਾਲ ਡੇਵਿਸ ਕੱਪ ਫਾਈਨਲ ਦੇ ਅੰਤਿਮ ਅੱਠ 'ਚ ਥਾਂ ਬਣਾਈ। ਸਪੇਨ ਨੇ ਫਰਾਂਸ ਨੂੰ ਹਰਾ ਕੇ ਅੰਤਿਮ ਅੱਠ 'ਚ ਐਂਟਰੀ ਕੀਤੀ। ਉਸ ਦੇ ਸਟਾਰ ਖਿਡਾਰੀ ਅਤੇ ਚਾਰ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਕਾਰਲੋਸ ਅਲਕਾਰਜ਼ ਨੇ ਓਗੋ ਹੰਬਰਟ ਨੂੰ 6-3,6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਅਨੁਭਵੀ ਰੋਬਰਟੋ ਬਾਟਿਸਟਾ ਐਗੁਟ ਨੇ ਆਰਥਰ ਫਿਲਸ ਦੇ ਖਿਲਾਫ ਪਹਿਲਾ ਸਿੰਗਲਜ਼ 2-6,7-5,6-3 ਨਾਲ ਜਿੱਤਿਆ।
ਸਪੇਨ ਦੀ ਜਿੱਤ ਨਾਲ ਆਸਟ੍ਰੇਲੀਆ ਵੀ ਗਰੁੱਪ ਬੀ ਤੋਂ ਅੱਗੇ ਵਧਣ 'ਚ ਸਫਲ ਰਿਹਾ।
ਅਮਰੀਕਾ ਨੂੰ ਸਲੋਵਾਕੀਆ ਨੂੰ ਹਰਾਉਣ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ। ਮੈਕੇਂਜੀ ਮੈਕਡੋਨਾਲਡ ਨੇ ਲੁਕਾਸ ਕਲੇਨ ਨੂੰ 6-4,6-3 ਨਾਲ ਜਦੋਂਕਿ ਡੇਵਿਸ ਕੱਪ 'ਚ ਡੈਬਿਊ ਕਰਨ ਵਾਲੇ ਬ੍ਰੈਂਡਨ ਨਕਾਸ਼ੀਮਾ ਨੇ ਜੋਜੇਫ ਕੋਵਾਲਿਚ ਨੂੰ 6-3, 6-3 ਨਾਲ ਹਰਾਇਆ। ਅਮਰੀਕਾ ਦੇ ਡਬਲਜ਼ 'ਚ ਜਿੱਤ ਹਾਸਲ ਕੀਤੀ। ਪਿਛਲੇ ਮਹੀਨੇ ਪੈਰਿਸ ਓਲੰਪਿਕ 'ਚ ਪੁਰਸ਼ ਡਬਲਜ਼ 'ਚ ਹਰਾਉਣ ਵਾਲੇ ਆਸਟਿਨ ਕ੍ਰਾਜੀਸਕ ਅਤੇ ਰਾਜੀਵ ਰਾਮ ਨੇ ਕਲੇਨ ਅਤੇ ਨੌਰਬਰਟ ਗੋਂਬੋਸ ਨੂੰ 6-7 (4), 7-6 (4), 10-1 ਨਾਲ ਹਰਾਇਆ। ਅਮਰੀਕਾ ਦੀ ਜਿੱਤ ਨਾਲ ਜਰਮਨੀ ਵੀ ਅੰਤਿਮ ਅੱਠ 'ਚ ਪਹੁੰਚ ਗਿਆ।
ਇਟਲੀ ਦੇ ਬੋਲੋਗ੍ਰਾ 'ਚ ਬੈਲਜ਼ੀਅਮ ਨੂੰ 2-1 ਨਾਲ ਹਰਾ ਕੇ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਅਰਜਨਟੀਨਾ ਨੇ ਬ੍ਰਿਟੇਨ ਨੂੰ 2-1 ਨਾਲ ਹਰਾਇਆ। ਬ੍ਰਿਟੇਨ ਨੂੰ ਆਪਣੇ ਦੋਵੇਂ ਸਿੰਗਲਜ਼ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤਰ੍ਹਾਂ ਨਾਲ ਉਹ ਕੁਆਲੀਫਾਈ ਕਰਨ ਤੋਂ ਖੁੰਝ ਗਿਆ।