ਅਮਨਦੀਪ ਨੇ ਜਿੱਤਿਆ ਸੈਸ਼ਨ ਦਾ ਆਪਣਾ ਪਹਿਲਾ ਖਿਤਾਬ
Friday, Jul 12, 2019 - 08:46 PM (IST)

ਬੈਂਗਲੁਰੂ— ਅਮਨਦੀਪ ਦ੍ਰਾਲ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 10ਵੇਂ ਪੜਾਅ ਦਾ ਖਿਤਾਬ ਸ਼ੁੱਕਰਵਾਰ ਨੂੰ ਜਿੱਤ ਲਿਆ ਜੋ ਇਸ ਸੈਸ਼ਨ 'ਚ ਉਸਦਾ ਪਹਿਲਾ ਖਿਤਾਬ ਹੈ। ਅਮਨਦੀਪ ਦੀ ਆਖਿਰੀ ਜਿੱਤ 2018 ਦੇ ਸੈਸ਼ਨ 'ਚ 11ਵੇਂ ਪੜਾਅ 'ਚ ਸੀ। ਉਨ੍ਹਾਂ ਨੇ ਚਾਰ ਸ਼ਾਟ ਦੇ ਅੰਤਰ ਨਾਲ ਖਿਤਾਬੀ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਖਿਰੀ ਰਾਊਂਡ 'ਚ 71 ਦਾ ਕਾਰਡ ਖੇਡਿਆ। ਗੌਰਿਕਾ ਨੇ ਵੀ 71 ਦਾ ਕਾਰਡ ਖੇਡਿਆ ਤੇ ਸਾਂਝੇ ਤੌਰ 'ਤੇ 6ਵੇਂ ਸਥਾਨ ਤੋਂ ਦੂਜੇ ਸਥਾਨ 'ਤੇ ਪਹੁੰਚ ਗਈ।
ਗੁਰਸਿਮਰ ਬਡਵਾਲ ਨੂੰ ਤੀਜਾ ਸਥਾਨ ਮਿਲਿਆ। ਅਮਨਦੀਪ ਨੂੰ ਇਸ ਖਿਤਾਬੀ ਜਿੱਤ ਨਾਲ ਇਕ ਲੱਖ 40 ਹਜ਼ਾਰ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਟੂਰ ਦਾ 11ਵਾਂ ਪੜਾਅ ਸੱਤ ਅਗਸਤ ਤੋਂ ਹੈਦਰਾਬਾਦ 'ਚ ਖੇਡਿਆ ਜਾਵੇਗਾ।