ਸੈਮੀਫਾਈਨਲ ''ਚ ਅਮਨ ਸਹਿਰਾਵਤ ਨੂੰ ਮਿਲੀ ਹਾਰ, ਹੁਣ ਕਾਂਸੀ ਤਮਗੇ ਲਈ ਭਲਕੇ ਹੋਵੇਗਾ ਮੁਕਾਬਲਾ

Thursday, Aug 08, 2024 - 10:11 PM (IST)

ਸਪੋਰਟਸ ਡੈਸਕ - ਭਾਰਤ ਦੇ ਅਮਨ ਸਹਿਰਾਵਤ 57 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਵਰਗ ਵਿੱਚ ਸੈਮੀਫਾਈਨਲ ਵਿੱਚ ਹਾਰ ਗਏ। ਉਸ ਨੂੰ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਹਿਗੁਚੀ ਰੇਈ ਨੇ ਤਕਨੀਕੀ ਉੱਤਮਤਾ 'ਤੇ ਹਰਾਇਆ। ਪਹਿਲੇ ਗੇੜ ਵਿੱਚ ਭਾਵ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਜਾਪਾਨੀ ਪਹਿਲਵਾਨ ਨੇ ਅਮਨ ਨੂੰ ਹਰਾ ਕੇ 10 ਅੰਕ ਹਾਸਲ ਕੀਤੇ ਅਤੇ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਜਿੱਤ ਦਰਜ ਕੀਤੀ। ਹੁਣ ਜਦੋਂ ਹਿਗੁਚੀ ਫਾਈਨਲ ਵਿੱਚ ਪਹੁੰਚ ਗਿਆ ਹੈ ਤਾਂ ਅਮਨ ਕੋਲ ਕਾਂਸੀ ਦਾ ਤਗ਼ਮਾ ਜਿੱਤਣ ਦਾ ਮੌਕਾ ਹੋਵੇਗਾ। ਉਹ ਕਾਂਸੀ ਤਮਗੇ ਲਈ ਮੁਕਾਬਲਾ ਕਰੇਗਾ। ਉਸ ਦਾ 9 ਅਗਸਤ ਨੂੰ ਪੋਰਟੋ ਰੀਕੋ ਦੇ ਪਹਿਲਵਾਨ ਡੇਰਿਅਨ ਟੋਈ ਕਰੂਜ਼ ਨਾਲ ਕਾਂਸੀ ਤਮਗਾ ਮੈਚ ਹੋਵੇਗਾ।

 


Inder Prajapati

Content Editor

Related News