ਏਕਤਾ ਬਿਸ਼ਨੋਈ ਨੇ ਵਿਸ਼ਵ ਮਾਸਟਰਜ਼ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤੇ ਤਿੰਨ ਸੋਨ ਤਮਗੇ
Monday, Oct 19, 2026 - 11:08 AM (IST)
ਨਵੀਂ ਦਿੱਲੀ– ਭਾਰਤ ਦੀ ਏਕਤਾ ਬਿਸ਼ਨੋਈ ਨੇ ਅਮਰੀਕਾ ’ਚ ਆਯੋਜਿਤ ਵਿਸ਼ਵ ਮਾਸਟਰਜ਼ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਤਿੰਨ ਸੋਨ ਤਮਗੇ ਜਿੱਤ ਕੇ ਇਤਿਹਾਸ ਰਚ ਦਿੱਤਾ। ਇੱਥੇ ਜਾਰੀ ਬਿਆਨ ਦੇ ਮੁਤਾਬਕ, ਇਹ ਪਹਿਲਾ ਮੌਕਾ ਹੈ ਜਦੋਂ ਇਸ ਚੈਂਪੀਅਨਸ਼ਿਪ ਦੇ ‘ਮਾਸਟਰਜ਼-2’ ਵਰਗ ’ਚ ਕਿਸੇ ਭਾਰਤੀ ਮਹਿਲਾ ਪਾਵਰਲਿਫਟਰ ਨੇ ਸੋਨ ਤਮਗਾ ਜਿੱਤਿਆ ਹੈ।
ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੀ ਅਧਿਕਾਰੀ ਏਕਤਾ ਲਈ ਸਰਕਾਰੀ ਜ਼ਿੰਮੇਵਾਰੀਆਂ ਦੇ ਨਾਲ ਖੇਡ ’ਚ ਸਰਗਰਮ ਰਹਿਣਾ ਆਸਾਨ ਨਹੀਂ ਰਿਹਾ। ਇਸ ਦੇ ਬਾਵਜੂਦ ਉਸ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਨਾਲ ਕੌਮਾਂਤਰੀ ਮੰਚ ’ਚ ਇਹ ਉਪਲਬਧੀ ਹਾਸਲ ਕੀਤੀ। ਏਕਤਾ ਦੇ ਕੋਚ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਏਕਤਾ ਨੂੰ ਵਿਗਿਆਨਕ ਅਤੇ ਨਤੀਜਾ-ਕੇਂਦ੍ਰਿਤ ਸਿਖਲਾਈ ਦਿੱਤੀ ਸੀ। ਪ੍ਰਤੀਯੋਗਿਤਾ ਲਈ ਸੁਨੀਲ ਕੁਮਾਰ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲ ਸਕਿਆ। ਇਸ ਦੇ ਬਾਵਜੂਦ ਏਕਤਾ ਨੇ ਵੀਡੀਓ ਕਾਲ ਅਤੇ ਟੀਮ ਅਧਿਕਾਰੀ ਬਿਨੂ ਇਬਰਾਹਿਮ ਦੇ ਮਾਧਿਅਮ ਨਾਲ ਉਨ੍ਹਾਂ ਦੇ ਮਾਰਗਦਰਸ਼ਨ ’ਚ ਆਪਣੀ ਰਣਨੀਤੀ ’ਤੇ ਚੰਗੀ ਤਰ੍ਹਾਂ ਨਾਲ ਅਮਲ ਕੀਤਾ ਅਤੇ ਇਤਿਹਾਸਕ ਸਫਲਤਾ ਹਾਸਲ ਕੀਤੀ।
ਏਕਤਾ ਨੇ ਕੁੱਲ 362.5 ਕਿ. ਗ੍ਰਾ. ਭਾਰ ਚੁੱਕ ਕੇ ਜਾਪਾਨ ਤੇ ਕੈਨੇਡਾ ਦੀਆਂ ਖਿਡਾਰਨਾਂ ਨੂੰ ਪਿੱਛੇ ਛੱਡਿਆ ਅਤੇ ਸੋਨ ਤਮਗਾ ਆਪਣੇ ਨਾਂ ਕੀਤਾ।
