ਅਮਨ ਫਰੋਗ ਸੰਜੇ ਨੇ ਜਿੱਤਿਆ ਦੱਖਣੀ ਅਫ਼ਰੀਕਾ ''ਚ ਖ਼ਿਤਾਬ

Tuesday, Dec 07, 2021 - 03:40 PM (IST)

ਅਮਨ ਫਰੋਗ ਸੰਜੇ ਨੇ ਜਿੱਤਿਆ ਦੱਖਣੀ ਅਫ਼ਰੀਕਾ ''ਚ ਖ਼ਿਤਾਬ

ਜੋਹਾਨਿਸਬਰਗ- ਭਾਰਤੀ ਬੈਡਮਿੰਟਨ ਖਿਡਾਰੀ ਅਮਨ ਫਰੋਗ ਸੰਜੇ ਨੇ ਦੱਖਣੀ ਅਫਰੀਕਾ ਇੰਟਰਨੈਸ਼ਨਲ ਫਿਊਚਰ ਸੀਰੀਜ਼ ਦੇ ਫ਼ਾਈਨਲ 'ਚ ਇੱਥੇ ਦੂਜਾ ਦਰਜਾ ਪ੍ਰਾਪਤ ਰਾਬਰਟ ਸਮਰਸ 'ਤੇ ਸੰਘਰਸ਼ਪੂਰਨ ਜਿੱਤ ਨਾਲ ਲਗਾਤਾਰ ਦੂਜਾ ਪੁਰਸ਼ ਸਿੰਗਲ ਖ਼ਿਤਾਬ ਜਿੱਤਿਆ। 

ਵਿਸ਼ਵ 'ਚ 300ਵੀਂ ਰੈਂਕਿੰਗ ਦੇ ਅਮਨ ਨੇ ਦੱਖਣੀ ਅਫ਼ਰੀਕੀ ਖਿਡਾਰੀ ਤੋਂ ਪਹਿਲਾ ਗੇਮ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ 44 ਮਿੰਟ ਤਕ ਚਲੇ ਮੈਚ 'ਚ 15-21, 21-16, 21-12 ਨਾਲ ਜਿੱਤ ਦਰਜ ਕੀਤੀ। ਮੌਜੂਦਾ ਖੇਲੋ ਇੰਡੀਆ ਯੁਵਾ ਖੇਡਾਂ ਦੇ ਚੈਂਪੀਅਨ 1 ਸਾਲਾ ਅਮਨ ਨੇ ਪਿਛਲੇ ਹਫ਼ਤੇ ਬੋਤਸਵਾਨਾ ਇੰਟਰਨੈਸ਼ਨਲ ਫਿਊਚਰ ਸੀਰੀਜ਼ ਦਾ ਖ਼ਿਤਾਬ ਜਿੱਤਿਆ ਸੀ। ਅਮਨ ਨੇ ਇਸ ਸਾਲ ਅਗਸਤ 'ਚ ਬੇਨਿਨ ਓਪਨ ਦਾ ਖ਼ਿਤਾਬ ਜਿੱਤਿਆ ਸੀ ਤੇ 2019 'ਚ ਕੀਨੀਆ ਇੰਟਰਨੈਸ਼ਨਲ ਫਿਊਚਰ ਸੀਰੀਜ਼ 'ਚ ਉਪ ਜੇਤੂ ਰਹੇ ਸਨ। 


author

Tarsem Singh

Content Editor

Related News