IPL 2019 : ਇਹ ਸ਼ਾਨਦਾਰ ਪ੍ਰਦਰਸ਼ਨ ਸੀ, ਲੰਬੇ ਸਮੇਂ ਤਕ ਯਾਦ ਰਹੇਗਾ : ਜੋਸੇਫ
Sunday, Apr 07, 2019 - 02:23 PM (IST)

ਹੈਦਰਾਬਾਦ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਡੈਬਿਊ ਮੈਚ 'ਚ ਰਿਕਾਰਡ ਤੋੜ ਪ੍ਰਦਰਸ਼ਨ ਕਰਨ ਵਾਲੇ ਵੈਸਟਇੰਡੀਜ਼ ਦੇ ਯੁਵਾ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੇ ਆਪਣੇ ਪ੍ਰਦਰਸ਼ਨ ਨੂੰ ਸ਼ਾਨਦਾਰ ਕਰਾਰ ਦਿੰਦੇ ਹਏ ਕਿਹਾ ਕਿ ਉਹ ਇਸ ਨੂੰ ਲੰਬੇਂ ਸਮੇਂ ਤਕ ਯਾਦ ਰੱਖਣਗੇ।
ਜੋਸੇਫ ਨੇ ਸਨਾਈਰਜ਼ਰਜ਼ ਹੈਦਰਾਬਾਦ ਦੇ ਖਿਲਾਫ ਸ਼ਨੀਵਾਰ ਨੂੰ 3.4 ਓਵਰ 'ਚ 12 ਦੌੜਾਂ ਦੇ ਕੇ 6 ਵਿਕਟਾਂ ਲੈ ਕੇ 11 ਸਾਲ ਪੁਰਾਣਾ ਪਾਕਿਸਤਾਨ ਅਤੇ ਰਾਜਸਥਾਨ ਰਾਇਲਸ ਦੇ ਸੋਹੇਲ ਤਨਵੀਰ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ 14 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ ਸਨ। ਡੈਬਿਊ ਮੈਚ 'ਚ ਇਸ ਤੋਂ ਪਹਿਲਾਂ ਸਰਵਸ੍ਰੇਸ਼ਠ ਗੇਂਦਬਾਜ਼ੀ ਦਾ ਰਿਕਾਰਡ ਐਂਡ੍ਰਿਊ ਟਾਈ ਦੇ ਨਾਂ ਸੀ ਜਿਨ੍ਹਾਂ ਨੇ 2017 'ਚ 17 ਦੌੜਾਂ ਦੇ ਕੇ ਪੰਜ ਵਿਕਟ ਝਟਕੇ ਸਨ। ਹੈਦਰਾਬਾਦ 'ਤੇ 40 ਦੌੜਾਂ ਦੀ ਜਿੱਤ ਦਰਜ ਕਰਨ ਦੇ ਬਾਅਦ ਮੁੰਬਈ ਇੰਡੀਅਨਜ਼ ਦੇ ਇਸ ਗੇਂਦਬਾਜ਼ ਨੇ ਕਿਹਾ, ''ਸ਼ਾਨਦਾਰ, ਇਹ ਕਾਫੀ ਵਧੀਆ ਸ਼ੁਰੂਆਤ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਇਸ ਤੋਂ ਬਿਹਤਰ ਸ਼ੁਰੂਆਤ ਬਾਰੇ 'ਚ ਸੋਚ ਸਕਦਾ ਸੀ। ਮੈਂ ਇਸ ਪਲ ਦਾ ਆਨੰਦ ਮਾਣਾਗਾਂ।''