ਭਾਰਤ ਵਿਰੁੱਧ ਗੁਲਾਬੀ ਗੇਂਦ ਨਾਲ ਵਧੀਆ ਮੁਕਾਬਲਾ ਹੋਵੇਗਾ : ਪੈਰੀ
Thursday, May 20, 2021 - 09:58 PM (IST)
ਮੈਲਬੋਰਨ - ਆਸਟਰੇਲੀਆ ਦੀ ਆਲਰਾਊਂਡਰ ਐਲਿਸ ਪੈਰੀ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਕਲਾਤਮਕ ਬੱਲੇਬਾਜ਼ਾਂ ਦੀ ਮੌਜੂਦਗੀ ਨਾਲ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਗੁਲਾਬੀ ਗੇਂਦ ਦੇ ਟੈਸਟ ਮੈਚ ਵਿਚ ਚੰਗਾ ਮੁਕਾਬਲਾ ਦੇਖਣ ਨੂੰ ਮਿਲੇਗਾ ਹਾਲਾਂਕਿ ਪਰਥ ਦੇ ਹਾਲਾਤ ਮੇਜ਼ਬਾਨ ਟੀਮ ਲਈ ਵਧੇਰੇ ਅਨੁਕੂਲ ਰਹਿਣਗੇ। ਦੋਵੇਂ ਟੀਮਾਂ ਦੇ ਵਿਚ 30 ਸਤੰਬਰ ਤੋਂ ਤਿੰਨ ਅਕਤੂਬਰ ਦੇ ਵਿਚ ਪਰਥ 'ਚ ਡੇਅ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ। ਇਹ ਭਾਰਤੀ ਮਹਿਲਾ ਟੀਮ ਦਾ ਗੁਲਾਬੀ ਗੇਂਦ ਨਾਲ ਪਹਿਲਾ ਟੈਸਟ ਮੈਚ ਹੋਵੇਗਾ।
ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ
ਪੈਰੀ ਨੇ ਕਿਹਾ,‘‘ਇਹ ਮਹਿਲਾ ਟੈਸਟ ਲਈ ਸ਼ਾਨਦਾਰ ਸਥਾਨ ਹੈ। ਪਿੱਚ ਤੋਂ ਵਾਧੂ ਉਛਾਲ ਅਤੇ ਤੇਜ਼ੀ ਮਿਲੇਗੀ ਤੇ ਇਸ ਨਾਲ ਮੂਵਮੈਂਟ ਵੀ ਮਿਲੇਗਾ। ਇਹ ਨਿਸ਼ਚਿਤ ਤੌਰ ’ਤੇ ਸਾਡੀ ਟੀਮ ਤੇ ਆਸਟਰੇਲੀਆਈ ਸ਼ੈਲੀ ਦੀ ਕ੍ਰਿਕਟ ਦੇ ਅਨੁਕੂਲ ਹੈ ਪਰ ਭਾਰਤੀ ਟੀਮ 'ਚ ਕੁਝ ਵਧੀਆ ਖਿਡਾਰੀ ਹਨ। ਭਾਰਤੀ ਟੀਮ 'ਚ ਵਨ ਡੇ ਕਪਤਾਨ ਮਿਤਾਲੀ ਰਾਜ, ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮਧਾਨਾ ਵਰਗੇ ਵਧੀਆ ਬੱਲੇਬਾਜ਼ ਹਨ।
ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।