ਅਲੀਸਾ ਹੀਲੀ ਟੀ-20 ਕੌਮਾਂਤਰੀ ''ਕਲੱਬ-100'' ਵਿਚ ਸ਼ਾਮਲ
Tuesday, Oct 01, 2019 - 01:15 AM (IST)

ਸਿਡਨੀ— ਆਸਟਰੇਲੀਆਈ ਮਹਿਲਾ ਟੀਮ ਦੀ ਮੁੱਖ ਖਿਡਾਰਨ ਵਿਕਟਕੀਪਰ ਬੱਲੇਬਾਜ਼ ਅਲੀਸਾ ਹੀਲੀ ਸੋਮਵਾਰ 100 ਟੀ-20 ਕੌਮਾਂਤਰੀ ਮੈਚ ਖੇਡਣ ਵਾਲੀ ਦੁਨੀਆ ਦੀ 9ਵੀਂ ਖਿਡਾਰਨ ਬਣ ਗਈ ਹੈ। ਆਈ. ਸੀ. ਸੀ. ਦੇ ਬਿਆਨ ਅਨੁਸਾਰ ਇਹ 29 ਸਾਲਾ ਖਿਡਾਰਨ ਐਲਿਸ ਪੇਰੀ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੂਜੀ ਆਸਟਰੇਲੀਆਈ ਖਿਡਾਰਨ ਹੈ। ਹੀਲੀ ਨੇ ਸ਼੍ਰੀਲੰਕਾ ਵਿਰੁੱਧ ਨਾਰਥ ਸਿਡਨੀ ਓਵਲ ਵਿਚ ਦੂਜੇ ਟੀ-20 ਕੌਮਾਂਤਰੀ ਮੈਚ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ। ਉਸ ਨੇ ਫਰਵਰੀ 2010 ਵਿਚ 19 ਸਾਲ ਦੀ ਉਮਰ ਵਿਚ ਟੀ-20 ਕੌਮਾਂਤਰੀ ਵਿਚ ਡੈਬਿਊ ਕੀਤਾ ਸੀ।