ਮੁਸਲਿਮ ਲੜਕੀਆਂ ਦੇ ਪ੍ਰਤੀ ਰੂੜੀਵਾਦੀ ਸੋਚ ਨੂੰ ਬਦਲ ਰਹੀ ਹੈ ਅਲੀਗੜ੍ਹ ਦੀ ਅਰੀਬਾ ਖ਼ਾਨ

Sunday, Dec 05, 2021 - 04:43 PM (IST)

ਮੁਸਲਿਮ ਲੜਕੀਆਂ ਦੇ ਪ੍ਰਤੀ ਰੂੜੀਵਾਦੀ ਸੋਚ ਨੂੰ ਬਦਲ ਰਹੀ ਹੈ ਅਲੀਗੜ੍ਹ ਦੀ ਅਰੀਬਾ ਖ਼ਾਨ

ਅਲੀਗੜ੍ਹ– ਅਲੀਗੜ੍ਹ ਮੁਸਲਿਮ (ਏ. ਐੱਮ. ਯੂ.) ਦੀ 20 ਸਾਲਾ ਵਿਦਿਆਰਥਣ ਅਰੀਬਾ ਖ਼ਾਨ ਨੇ ਯੂ. ਪੀ. ਸਟੇਟ ਚੈਂਪੀਅਨਸ਼ਿਪ ਵਿਚ ਸਕੀਟ ਸ਼ਾਟਗਨ ਪ੍ਰਤੀਯੋਗਿਤਾ ਵਿਚ 3 ਸੋਨ ਤਮਗੇ ਜਿੱਤੇ। ਏ. ਐੱਮ. ਯੂ. ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਅਕਸਰ ਰੂੜੀਵਾਦੀ ਮਹਿਲਾਵਾਂ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਿਹੜੀਆਂ ਕਿ ਹਮੇਸ਼ਾ ਬੁਰਕੇ ਵਿਚ ਰਹਿੰਦੀਆਂ ਹਨ ਪਰ ਅਰੀਬਾ ਨੇ ਆਪਣੀ ਖੇਡ ਨਾਲ ਲੋਕਾਂ ਦੀ ਇਸ ਸੋਚ ਨੂੰ ਪਛਾੜਦੇ ਹੋਏ ਅੱਜ ਭਾਰਤ ਦੀ ਦੂਜੇ ਨੰਬਰ ਦੀ ਨਿਸ਼ਾਨੇਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਸ਼ੁਭਮਨ ਨੇ ਦਿਖਾਇਆ ਕਿ ਹਰ ਕ੍ਰਮ ’ਤੇ ਬੱਲੇਬਾਜ਼ੀ ਦੀ ਤਕਨੀਕ ਉਸ ਕੋਲ ਹੈ : ਸਚਿਨ

ਅਲੀਗੜ੍ਹ ਦੇ ਦੋਧਪੁਰ ਇਲਾਕੇ ਵਿਚ ਜਨਮੀ ਅਰੀਬਾ ਦਾ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਪਿਤਾ ਨੂੰ ਦੇਖ ਕੇ ਸ਼ੂਟਿੰਗ ਵੱਲ ਝੁਕਾਅ ਹੋਇਆ ਸੀ। ਉਸ ਨੇ 2013 ਵਿਚ 13 ਸਾਲ ਦੀ ਉਮਰ ਵਿਚ ਰਸਮੀ ਤੌਰ ’ਤੇ ਸ਼ੂਟਿੰਗ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ ਨਾਰਥ ਜ਼ੋਨ ਚੈਂਪੀਅਨਸ਼ਿਪ ਦੇ ਜੂਨੀਅਰ ਟ੍ਰੈਪ ਈਵੈਂਟ ਵਿਚ ਤਮਗਾ ਜਿੱਤਣ ਤੋਂ ਬਾਅਦ ਦਿੱਲੀ ਵਿਚ ਰਾਸ਼ਟਰੀ ਸ਼ਾਟਗਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ,
ਜਿੱਥੇ ਉਹ ਰਾਸ਼ਟਰੀ ਟੀਮ ਦਾ ਹਿੱਸਾ ਬਣ ਗਈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News