ਜੇਨੇਵਾ ਓਪਨ ਦੇ ਸੈਮੀਫਾਈਨਲ ''ਚ ਪੁੱਜੇ ਅਲੈਗਜ਼ੈਂਡਰ ਜਵੇਰੇਵ
Saturday, May 25, 2019 - 01:52 PM (IST)

ਜੇਨੇਵਾ : ਜਰਮਨੀ ਦੇ ਸਟਾਰ ਖਿਡਾਰੀ ਅਲੈਗਜ਼ੈਂਡਰ ਜਵੇਰੇਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਥੇ ਜੇਨੇਵਾ ਓਪਨ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ ਜਵੇਰੇਵ ਨੇ ਤਿੰਨ ਸੈੱਟ ਤਕ ਚੱਲੇ ਇਕ ਸਖ਼ਤ ਮੁਕਾਬਲੇ ਵਿਚ ਬੋਲੀਵੀਆ ਦੇ ਗਿਊਗੋ ਡੇਲੀਏਨ ਨੂੰ 7-5, 3-6, 6-3 ਨਾਲ ਮਾਤ ਦੇ ਕੇ ਆਖ਼ਰੀ ਚਾਰ ਵਿਚ ਪ੍ਰਵੇਸ਼ ਕੀਤਾ। ਇਸ ਸਾਲ ਸਿਰਫ਼ ਦੂਜੀ ਵਾਰ ਅਜਿਹਾ ਹੋਇਆ ਕਿ ਜਰਮਨ ਖਿਡਾਰੀ ਨੇ ਕਿਸੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਜਵੇਰੇਵ ਨੇ ਵਿਸ਼ਵ ਰੈਂਕਿੰਗ ਵਿਚ 92ਵੇਂ ਸਥਾਨ 'ਤੇ ਮੌਜੂਦਾ ਬੋਲੀਵੀਆ ਦੇ ਖਿਡਾਰੀ ਖ਼ਿਲਾਫ਼ ਪਹਿਲੇ ਸਰਵ 'ਤੇ ਦਮਦਾਰ ਖੇਡ ਦਿਖਾਈ।ਦੂਜੇ ਸੈੱਟ ਵਿਚ ਡੇਲੀਏਨ ਨੇ ਵਾਪਸੀ ਕੀਤੀ। ਜਵੇਰੇਵ ਨੇ ਹਾਲਾਂਕਿ ਪਹਿਲੀ ਸਰਵ 'ਤੇ 12 ਵਿਚੋਂ 11 ਅੰਕ ਹਾਸਲ ਕੀਤੇ ਪਰ ਇਹ ਜਿੱਤ ਦਰਜ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਜਵੇਰੇਵ ਨੇ ਫ਼ੈਸਲਾਕੁਨ ਸੈੱਟ ਵਿਚ ਆਪਣੇ ਮੈਦਾਨੀ ਸਟ੍ਰੋਕਸ ਨੂੰ ਵੀ ਬਿਹਤਰ ਕੀਤਾ ਤੇ ਅਗਲੇ ਗੇੜ ਵਿਚ ਥਾਂ ਬਣਾਈ। ਤੀਜੇ ਸੈੱਟ ਵਿਚ ਉਨ੍ਹਾਂ ਨੇ ਪਹਿਲੀ ਸਰਵ 'ਤੇ 28 'ਚੋਂ 23 ਅੰਕ ਆਪਣੇ ਨਾਂ ਕੀਤੇ।