ਸ਼ਰਾਬ ਦੇ ਨਸ਼ੇ ''ਚ ਫੈਨਜ਼ ਨਾਲ ਭਿੜ ਗਈ ਰੈਸਲਰ, ਡਬਲਯੂ. ਡਬਲਯੂ. ਈ. ਨੇ ਘਰ ਭੇਜਿਆ

08/17/2019 3:30:09 AM

ਨਵੀਂ ਦਿੱਲੀ - ਮਹਿਲਾ ਰੈਸਲਰ ਐਲਿਸੀਆ ਫਾਕਸ ਨੂੰ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੇ ਸ਼ਰਾਬ ਦੇ ਨਸ਼ੇ ਵਿਚ ਫੈਨਜ਼ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਕਾਰਣ ਘਰ ਭੇਜ ਦਿੱਤਾ ਹੈ। ਐਲਿਸੀਆ ਇਸ ਤੋਂ ਪਹਿਲਾਂ ਵੀ ਸ਼ਰਾਬੀ ਹਾਲਤ ਵਿਚ ਵਿਵਾਦ ਕਰਦੀ ਹੋਈ ਫੜੀ ਗਈ ਸੀ। 33 ਸਾਲਾ ਰੈਸਲਰ ਨੇ ਰੌਂਡਾ ਰੋਜ਼ੀ ਦੇ ਪਤੀ ਟ੍ਰੇਵਿਸ ਬਰਾਊਨੀ 'ਤੇ ਵੀ ਹਮਲਾ ਕੀਤਾ ਸੀ। ਮਹਿਲਾ ਰੈਸਲਰ ਕੈਸੀ ਮਾਈਕਲ ਨੇ ਆਪਣੇ ਟਵਿਟਰ 'ਤੇ ਇਕ ਪੋਸਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 
ਕੈਸੀ ਨੇ ਟਵੀਟ ਵਿਚ ਲਿਖਿਆ, ''ਆਖਿਰਕਾਰ ਐਲਿਸੀਆ ਨੂੰ ਫੈਨਜ਼ ਨਾਲ ਭਿੜਨਾ ਮਹਿੰਗਾ ਪਿਆ। ਉਸ ਨੂੰ ਮੈਨੇਜਮੈਂਟ ਨੇ ਘਰ ਭੇਜ ਦਿੱਤਾ ਹੈ। ਇਸ ਦਾ ਕਾਰਣ ਸ਼ਰਾਬ ਵੀ ਹੈ।''
ਐਲਿਸੀਆ ਦਾ ਅਸਲੀ ਨਾਂ ਵਿਕਟੋਰੀਆ ਐਲਿਜ਼ਾਬੇਥ ਕ੍ਰਾਫੋਰਡ ਹੈ। ਫਲੋਰਿਡਾ ਦੀ ਰਹਿਣ ਵਾਲੀ ਐਲਿਸੀਆ ਨੇ 2006 ਵਿਚ ਰੈਸਲਿੰਗ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਦੌਰਾਨ ਰੈਸਲਿੰਗ ਰਿੰਗ ਵਿਚ ਜਲਵਾ ਦਿਖਾਉਣ ਤੋਂ ਇਲਾਵਾ ਉਸ ਨੇ ਰਿਐਲਿਟੀ ਟੈਲੀਵਿਜ਼ਨ ਸ਼ੋਅ ਵਿਚ ਵੀ ਹਿੱਸਾ ਲਿਆ।


Gurdeep Singh

Content Editor

Related News