ਰੂਡ ਨੇ ਅਲਕਾਰਾਜ਼ ਨੂੰ ਹਰਾਇਆ, ਜ਼ਵੇਰੇਵ ਵੀ ਜਿੱਤਿਆ
Tuesday, Nov 12, 2024 - 01:41 PM (IST)

ਟਿਊਰਿਨ (ਇਟਲੀ)- ਪੇਟ ਦੀ ਸਮੱਸਿਆ ਨਾਲ ਜੂਝ ਰਹੇ ਕਾਰਲੋਸ ਅਲਕਾਰਾਜ਼ ਆਪਣੇ ਆਮ ਫਾਰਮ 'ਚ ਨਜ਼ਰ ਨਹੀਂ ਆਏ ਅਤੇ ਏਟੀਪੀ ਫਾਈਨਲਜ਼ 'ਚ ਕੈਸਪਰ ਰੂਡ ਤੋਂ 1-6, 5-7 ਨਾਲ ਹਾਰ ਗਏ। ਰੂਡ ਦੀ ਆਪਣੇ ਪਿਛਲੇ ਪੰਜ ਮੈਚਾਂ ਵਿੱਚ ਅਲਕਾਰਜ਼ ਉੱਤੇ ਇਹ ਪਹਿਲੀ ਜਿੱਤ ਹੈ।
ਚੋਟੀ ਦੇ ਅੱਠ ਖਿਡਾਰੀਆਂ ਵਿਚਾਲੇ ਇਸ ਟੂਰਨਾਮੈਂਟ ਦੇ ਨਾਕਆਊਟ 'ਚ ਪ੍ਰਵੇਸ਼ ਕਰਨ ਲਈ ਅਲਕਾਰਾਜ਼ ਦਾ ਰਾਹ ਹੁਣ ਮੁਸ਼ਕਲ ਹੋ ਸਕਦਾ ਹੈ। ਇਸੇ ਗਰੁੱਪ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੇ ਆਂਦਰੇਈ ਰੁਬਲੇਵ ਨੂੰ 6-4, 6-4 ਨਾਲ ਹਰਾਇਆ। ਹਰੇਕ ਗਰੁੱਪ ਵਿੱਚੋਂ ਚੋਟੀ ਦੇ ਦੋ ਖਿਡਾਰੀ ਸੈਮੀਫਾਈਨਲ ਵਿੱਚ ਪਹੁੰਚਣਗੇ। ਐਤਵਾਰ ਨੂੰ ਚੋਟੀ ਦੇ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਐਲੇਕਸ ਡੀ ਮਿਨੌਰ ਨੂੰ ਹਰਾਇਆ ਅਤੇ ਟੇਲਰ ਫ੍ਰਿਟਜ਼ ਨੇ ਡੈਨੀਲ ਮੇਦਵੇਦੇਵ ਨੂੰ ਹਰਾਇਆ।