ਜੋਕੋਵਿਚ ਦੇ ਸਾਹਮਣੇ ਫਾਈਨਲ ''ਚ ਅਲਕਾਰਾਜ਼ ਦੀ ਚੁਣੌਤੀ, ਮਹਿਲਾਵਾਂ ''ਚ ਖਿਤਾਬ ਲਈ ਗੌਫ ਦਾ ਸਾਹਮਣਾ ਮੁਚੋਵਾ ਨਾਲ
Sunday, Aug 20, 2023 - 06:30 PM (IST)
ਮੇਸਨ (ਓਹੀਓ), (ਭਾਸ਼ਾ)- ਨੋਵਾਕ ਜੋਕੋਵਿਚ ਨੂੰ 'ਵੈਸਟਰਨ ਐਂਡ ਸਦਰਨ ਓਪਨ' 'ਚ ਇਕ ਵਾਰ ਫਿਰ ਚੋਟੀ ਦੇ ਰੈਂਕਿੰਗ ਵਾਲੇ ਖਿਡਾਰੀ ਕਾਰਲੋਸ ਅਲਕਾਰਾਜ਼ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਅਲਕਾਰਾਜ਼ ਨੇ ਜੋਕੋਵਿਚ ਨੂੰ ਹਰਾ ਕੇ ਵਿੰਬਲਡਨ ਖਿਤਾਬ ਜਿੱਤਿਆ ਅਤੇ ਇਕ ਵਾਰ ਫਿਰ ਤੋਂ ਦੋਵੇਂ ਖਿਡਾਰਨਾਂ ਖਿਤਾਬ ਲਈ ਆਹਮੋ-ਸਾਹਮਣੇ ਹੋਣਗੀਆਂ।
ਅਲਕਾਰਾਜ਼ ਨੇ ਦੂਜੇ ਸੈੱਟ ਵਿੱਚ ਮੈਚ ਪੁਆਇੰਟ ਦਾ ਬਚਾਅ ਕਰਦਿਆਂ ਗੈਰ ਦਰਜਾ ਪ੍ਰਾਪਤ ਹੁਬਰਟ ਹੁਰਕਾਜ਼ ਖ਼ਿਲਾਫ਼ ਪੁਰਸ਼ ਸਿੰਗਲ ਸੈਮੀਫਾਈਨਲ ਵਿੱਚ ਜਿੱਤ ਦਰਜ ਕੀਤੀ। ਉਸ ਨੇ ਇਹ ਮੈਚ 2-6, 7-6 (4), 6-3 ਨਾਲ ਜਿੱਤ ਲਿਆ। ਦੂਜੇ ਨੰਬਰ ਦੇ ਜੋਕੋਵਿਚ ਨੇ 2021 ਦੇ ਟੂਰਨਾਮੈਂਟ ਦੇ ਚੈਂਪੀਅਨ ਅਲੈਗਜ਼ੈਂਡਰ ਜਵੇਰੇਵ ਨੂੰ 7-6 (5), 7-5 ਨਾਲ ਹਰਾ ਕੇ ਯੂਐਸ ਓਪਨ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰ ਲਿਆ ਹੈ।
ਅਲਕਾਰਜ਼ ਦੂਜੇ ਸੈੱਟ ਦੇ ਟਾਈਬ੍ਰੇਕਰ ਵਿੱਚ ਲਗਾਤਾਰ ਛੇ ਅੰਕ ਬਣਾ ਕੇ ਸੀਜ਼ਨ ਦੇ ਅੱਠਵੇਂ ਫਾਈਨਲ ਵਿੱਚ ਪਹੁੰਚ ਗਿਆ। ਉਸਨੇ ਪਿਛਲੇ ਮਹੀਨੇ ਵਿੰਬਲਡਨ ਵਿੱਚ ਜੋਕੋਵਿਚ ਨੂੰ ਹਰਾ ਕੇ ਆਪਣਾ ਦੂਜਾ ਵੱਡਾ ਖਿਤਾਬ ਜਿੱਤਿਆ ਅਤੇ 36 ਸਾਲਾ ਜੋਕੋਵਿਚ ਨੂੰ ਆਪਣਾ 23ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਰੋਕਿਆ।
ਮਹਿਲਾ ਵਰਗ ਵਿੱਚ ਕੋਕੋ ਗੌਫ ਨੇ ਚੋਟੀ ਦੀ ਰੈਂਕਿੰਗ ਦੀ ਖਿਡਾਰਨ ਇਗਾ ਸਵਿਤੇਕ ਨੂੰ 7-6 (2), 3-6, 6-4 ਨਾਲ ਹਰਾਇਆ। ਫਾਈਨਲ ਵਿੱਚ ਸੱਤਵਾਂ ਦਰਜਾ ਪ੍ਰਾਪਤ ਖਿਡਾਰਨ ਕੈਰੋਲੀਨਾ ਮੁਚੋਵਾ ਦੀ ਚੁਣੌਤੀ ਦਾ ਸਾਹਮਣਾ ਕਰੇਗੀ। ਮੁਚੋਵਾ ਨੇ ਦੂਜਾ ਦਰਜਾ ਪ੍ਰਾਪਤ ਆਰਯਨਾ ਸਬਲੇਂਕਾ ਨੂੰ 6-7 (4), 6-3, 6-2 ਨਾਲ ਹਰਾਇਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।