ਅਖਤਰ ਨੇ ਦੱਸੀ ਕੋਹਲੀ ਦੀ ਸਭ ਤੋਂ ਵੱਡੀ ਕਮਜ਼ੋਰੀ, ਕਿਹਾ- ਇਸ ਪਲਾਨ ਦੇ ਅੱਗੇ ਬੇਬਸ

5/27/2020 3:19:54 PM

ਸਪੋਰਟਸ ਡੈਸਕ : ਦੁਨੀਆ ਦੇ ਵੱਡੇ ਤੋਂ ਵੱਡੇ ਗੇਂਦਬਾਜ਼ ਦੇ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਊਟ ਕਰਨਾ ਮੁਸ਼ਕਿਲ ਚੁਣੌਤੀ ਸਾਬਤ ਹੁੰਦੀ ਹੈ ਪਰ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਇਬ ਅਖਤਰ ਮੁਤਾਬਕ ਇਕ ਗੇਂਦਬਾਜ਼ੀ ਪਲਾਨ ਦੇ ਸਾਹਮਣੇ ਵਿਰਾਟ ਕੋਹਲੀ ਕੁਝ ਨਹੀਂ ਕਰ ਸਕਣਗੇ। ਸ਼ੋਇਬ ਅਖਤਰ ਨੇ ਦਾਅਵਾ ਕੀਤਾ ਹੈ ਕਿ ਵਿਰਾਟ ਕੋਹਲੀ ਵਰਗੇ ਧਾਕੜ ਬੱਲੇਬਾਜ਼ ਦੇ ਕੋਲ ਕੁਝ ਸ਼ਾਟਸ ਦੀ ਕਮੀ ਹੈ। ਅਖਤਰ ਨੇ ਵਿਰਾਟ ਕੋਹਲੀ ਨੂੰ ਫਸਾਉਣ ਦੇ ਲਈ ਇੰਗਲੈਂਡ ਦੇ ਗੇਂਦਬਾਜ਼ ਜੇਮਸ ਐਂਡਰਸਨ ਦੀ ਚਾਲ ਨੂੰ ਯਾਦ ਕੀਤਾ, ਜਦੋਂ ਉਸ ਨੇ ਕੋਹਲੀ ਨੂੰ ਡ੍ਰਾਈਵ ਕਰਨ ਦੀ ਲਾਲਚ ਵਿਚ ਕਾਫੀ ਵਾਰ ਆਪਣਾ ਸ਼ਿਕਾਰ ਬਣਾਇਆ।

PunjabKesari

ਸ਼ੋਇਬ ਅਖਤਰ ਨੇ ਕਿਹਾ ਕਿ ਵਿਰਾਟ ਦੇ ਨਾਲ ਜੇਕਰ ਤੁਸੀਂ ਲੜਦੇ ਹੋ ਤਾਂ ਉਹ ਦੌੜਾਂ ਬਣਾਉਣ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਇਸ ਲਈ ਕੋਹਲੀ ਨੂੰ ਆਊਟ ਕਰਨ ਦੇ ਲਈ ਮੈਂ ਉਸ ਦਾ ਧਿਆ ਹਟਾਉਣ ਦੀ ਕੋਸ਼ਿਸ਼ ਕਰਦਾ। ਅਖਤਰ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੁੰਦੀ ਕਿ ਉਹ ਇਕਸਾਰਤਾ ਗੁਆਏ। ਮੇਰੀ ਗੇਂਦ ਦੀ ਰਫਤਾਰ 'ਤੇ ਮੈਂ ਉਸ ਨੂੰ ਕੱਟ ਜਾਂ ਪੁਲ ਕਰਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਉਸ ਦੇ ਕੋਲ ਇਹ 2 ਸ਼ਾਟ ਨਹੀਂ ਹਨ।

PunjabKesari

ਅਖਤਰ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਹ ਡ੍ਰਾਈਵ ਕਰਨਾ ਪਸੰਦ ਕਰਦੇ ਹਨ। ਇਸ ਲਈ ਆਪਣੀ ਤੇਜ਼ ਰਫਤਾਰ 'ਤੇ ਮੈਂ ਉਸ ਨੂੰ ਡ੍ਰਾਈਵ ਕਰਨ ਲਈ ਸੱਦਾ ਦਿੰਦਾ ਅਤੇ ਵਿਚਾਲੇ ਮੈਂ ਉਸ ਨਾਲ ਗੱਲ ਕਰਦਾ ਰਹਿੰਦਾ। ਕੁਝ ਅਜਿਹਾ ਹੀ ਜੇਮਸ ਐਂਡਰਸਨ ਨੇ ਉਸ ਦੇ ਨਾਲ ਕੀਤਾ ਸੀ। ਸ਼ੋਇਬ ਅਖਤਰ ਨੇ ਹਾਲ ਹੀ 'ਚ ਕਿਹਾ ਸੀ ਕਿ ਜੇਕਰ ਉਹ ਅਜੇ ਤਕ ਖੇਡ ਰਹੇ ਹੁੰਦੇ ਤਾਂ ਭਾਰਤ ਦੇ ਕਪਤਾਨ ਕੋਹਲੀ ਮੈਦਾਨ ਦੇ ਅੰਦਰ ਉਸ ਦੇ ਸਭ ਤੋਂ ਵੱਡੇ ਦੁਸ਼ਮਨ ਅਤੇ ਮੈਦਾਨ ਦੇ ਬਾਹਰ ਬਹੁਤ ਚੰਗੇ ਦੋਸਤ ਹੁੰਦੇ।


Ranjit

Content Editor Ranjit