ਆਕਾਸ਼ ਚੋਪੜਾ ਨੇ ਸ਼ੁਭਮਨ ਗਿੱਲ ਦੀ ਕੀਤੀ ਤਾਰੀਫ, ਵਿਰਾਟ ਕੋਹਲੀ ਨਾਲ ਕੀਤੀ ਤੁਲਨਾ
Thursday, Jun 01, 2023 - 06:07 PM (IST)
ਸਪੋਰਟਸ ਡੈਸਕ : ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਆਈਪੀਐਲ 2023 ਵਿੱਚ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ਦੀ ਤੁਲਨਾ 2016 ਦੌਰਾਨ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਨਾਲ ਕੀਤੀ ਹੈ। ਕੋਹਲੀ ਨੇ ਉਦੋਂ ਆਰਸੀਬੀ ਲਈ 973 ਦੌੜਾਂ ਬਣਾਈਆਂ ਸਨ। ਕੋਹਲੀ ਨੇ ਵੀ ਆਈਪੀਐਲ 2016 ਦੌਰਾਨ 81.08 ਦੀ ਔਸਤ ਨਾਲ 16 ਮੈਚਾਂ ਵਿੱਚ ਚਾਰ ਸੈਂਕੜੇ ਅਤੇ ਸੱਤ ਅਰਧ ਸੈਂਕੜੇ ਬਣਾਏ ਤੇ ਬੈਂਗਲੁਰੂ ਨੇ ਫਾਈਨਲ ਵਿੱਚ ਥਾਂ ਬਣਾਈ, ਹਾਲਾਂਕਿ ਉਹ ਸਨਰਾਈਜ਼ਰਜ਼ ਹੈਦਰਾਬਾਦ ਤੋਂ ਖ਼ਿਤਾਬੀ ਮੁਕਾਬਲਾ ਹਾਰ ਗਿਆ ਸੀ।
ਗਿੱਲ ਨੇ ਹਾਲ ਹੀ ਵਿੱਚ ਸਮਾਪਤ ਹੋਏ ਆਈ.ਪੀ.ਐੱਲ. ਸੀਜ਼ਨ ਦੌਰਾਨ ਲਗਭਗ ਇਸੇ ਤਰ੍ਹਾਂ ਦਾ ਫ਼ਾਰਮ ਦੁਹਰਾਈ। ਉਸ ਨੇ 890 ਦੌੜਾਂ ਬਣਾਈਆਂ ਜੋ ਕੋਹਲੀ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਹੈ। 23 ਸਾਲਾ ਖਿਡਾਰੀ ਨੇ ਸੀਜ਼ਨ ਦੌਰਾਨ ਤਿੰਨ ਸੈਂਕੜੇ ਅਤੇ ਚਾਰ ਅਰਧ ਸੈਂਕੜੇ ਬਣਾਏ ਅਤੇ ਔਸਤ 59.33 ਦੀ ਰਹੀ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਨੂੰ ਸਾਂਸਦ ਹਰਭਜਨ ਸਿੰਘ ਦਾ ਵੱਡਾ ਤੋਹਫ਼ਾ, ਜਾਣ ਖ਼ੁਸ਼ ਹੋਣਗੇ ਖਿਡਾਰੀ
ਚੋਪੜਾ ਨੇ ਕਿਹਾ, “ਗਿੱਲ ਬਿਲਕੁਲ ਰੋਮਾਂਚਕਾਰੀ ਹੈ। ਪਿਛਲਾ ਸੀਜ਼ਨ ਚੰਗਾ ਸੀ ਪਰ ਇਹ ਵਾਹ ਸੀਜ਼ਨ ਸੀ। ਉਸਨੂੰ ਪ੍ਰਿੰਸ ਕਿਹਾ ਜਾਂਦਾ ਸੀ, ਪਰ ਉਹ ਹੁਣ ਪ੍ਰਿੰਸ ਨਹੀਂ ਰਿਹਾ, ਇਹ ਇੱਕ ਸਹੀ ਕਿੰਗ-ਟਾਈਪ ਸੀਜ਼ਨ ਸੀ। 2016 'ਚ ਵਿਰਾਟ ਕੋਹਲੀ ਦਾ ਜਿਸ ਤਰ੍ਹਾਂ ਦਾ ਦਬਦਬਾ ਅਸੀਂ ਦੇਖਿਆ, ਇਹ ਉਸੇ ਤਰ੍ਹਾਂ ਦਾ ਸੀਜ਼ਨ ਸੀ।
ਸਾਬਕਾ ਕ੍ਰਿਕਟਰ ਨੇ ਇਹ ਵੀ ਕਿਹਾ ਕਿ ਗਿੱਲ ਪੂਰੇ ਸੀਜ਼ਨ ਦੌਰਾਨ ਅੱਗੇ ਵਧਦਾ ਰਿਹਾ ਅਤੇ ਕੁਆਲੀਫਾਇਰ 2 ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ 129 ਦੌੜਾਂ ਦੀ ਪਾਰੀ ਖੇਡਦੇ ਹੋਏ ਇੱਕ ਜਨੂੰਨੀ ਵਿਅਕਤੀ ਦੀ ਤਰ੍ਹਾਂ ਸੀ। ਚੋਪੜਾ ਨੇ ਕਿਹਾ, 'ਉਹ ਬਸ ਵਧਦਾ ਗਿਆ। ਅਸਲ 'ਚ ਮੁੰਬਈ ਖਿਲਾਫ ਉਹ ਪਾਰੀ ਇਕ ਜਨੂੰਨੀ ਵਿਅਕਤੀ ਦੀ ਸੀ, ਜੋ ਕੋਈ ਗਲਤੀ ਨਹੀਂ ਕਰ ਸਕਦਾ ਸੀ। ਉਹ ਲੋਕਾਂ ਨੂੰ ਦੱਸ ਰਿਹਾ ਸੀ ਕਿ ਕਿੱਥੇ ਗੇਂਦਬਾਜ਼ੀ ਕਰਨੀ ਹੈ। ਨਰਿੰਦਰ ਮੋਦੀ ਸਟੇਡੀਅਮ ਇਕ ਵੱਡਾ ਸਟੇਡੀਅਮ ਹੈ ਅਤੇ ਉਸ ਵਿਅਕਤੀ ਨੇ ਛੱਕੇ ਲਗਾਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।