ਆਕਾਸ਼ ਚੋਪੜਾ ਨੇ ਲੱਭਿਆ ਨੰਨ੍ਹਾ 'ਕ੍ਰਿਸ ਗੇਲ', ਜੜ ਰਿਹੈ ਛੱਕੇ 'ਤੇ ਛੱਕਾ, ਵੇਖੋ ਵੀਡੀਓ

09/15/2020 5:23:03 PM

ਨਵੀਂ ਦਿੱਲੀ : ਕ੍ਰਿਸ ਗੇਲ ਦਾ ਨਾਮ ਸੁਣਦੇ ਹੀ ਤੁਹਾਨੂੰ ਕ੍ਰਿਕੇਟ ਦੇ ਮੈਦਾਨ 'ਤੇ ਲੰਬੇ-ਲੰਬੇ ਛੱਕੇ ਯਾਦ ਆ ਜਾਂਦੇ ਹੋਣਗੇ। ਆਉਣ ਵੀ ਕਿਉਂ ਨਾ, ਇੰਟਰਨੈਸ਼ਨਲ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਛੱਕੇ ਮਾਰਣ ਦੇ ਮਾਮਲੇ ਵਿਚ ਗੇਲ ਸਭ ਤੋਂ ਉੱਤੇ ਜੋ ਹੈ ਪਰ ਕ੍ਰਿਸ ਗੇਲ ਨੂੰ ਸ਼ਾਇਦ ਇਸ ਨੰਨ੍ਹੇ ਬੱਚੇ ਤੋਂ ਚੁਣੌਤੀ ਮਿਲਣ ਜਾ ਰਹੀ ਹੈ। ਸਾਬਕਾ ਟੈਸਟ ਬੱਲੇਬਾਜ ਅਤੇ ਕ੍ਰਿਕਟ ਮਾਹਰ ਅਤੇ ਕਾਮੈਂਟੇਟਰ ਆਕਾਸ਼ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Aakash Chopra (@cricketaakash) on

ਇਹ ਵੀ ਪੜ੍ਹੋ: ਇਸ ਵਾਰ IPL 2020 'ਚ ਇਹ ਹੌਟ ਐਂਕਰ ਕਰੇਗੀ ਕਮੈਂਟਰੀ, ਕਈ ਭਾਰਤੀ ਵੀ ਹਨ ਦੀਵਾਨੇ (ਤਸਵੀਰਾਂ)

ਇਸ ਵੀਡੀਓ ਵਿਚ ਕਰੀਬ ਢਾਈ-ਤਿੰਨ ਸਾਲ ਦਾ ਇਕ ਬੱਚਾ ਲੈਫਟਹੈਂਡ ਬੈਟਿੰਗ ਕਰ ਰਿਹਾ ਹੈ। ਉਹ ਗੇਂਦ ਦੀ ਲਾਈਨ ਨੂੰ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਸਿੱਧਾ ਬਾਉਂਡਰੀ ਲਾਈਨ ਤੋਂ ਬਾਹਰ ਬਾਹਰ ਭੇਜ ਦਿੰਦਾ ਹੈ। ਅਜਿਹਾ 1 ਜਾਂ 2 ਵਾਰ ਨਹੀਂ ਸਗੋਂ ਵਾਰ-ਵਾਰ ਹੋ ਰਿਹਾ ਹੈ। ਇਸ ਵੀਡੀਓ ਵਿਚ 4 ਵਾਰ ਇਸ ਨੰਨ੍ਹੇ ਬੱਲੇਬਾਜ ਨੂੰ ਗੇਂਦ ਸੁੱਟੀ ਜਾਂਦੀ ਹੈ ਅਤੇ ਚਾਰਾਂ ਵਾਰ ਉਹ ਉਸ ਨੂੰ ਵੱਖ-ਵੱਖ ਦਿਸ਼ਾ ਵਿਚ ਉਚੇ ਲੰਬੇ ਸ਼ਾਟ ਖੇਡ ਕੇ ਬਾਉਂਡਰੀ ਦੇ ਬਾਹਰ ਭੇਜ ਰਿਹਾ ਹੈ। ਇਸ ਬੱਚੇ ਦੀ ਬੈਟਿੰਗ ਵਾਲੇ ਇਸ ਵੀਡੀਓ ਵਿਚ ਆਕਾਸ਼ ਚੋਪੜਾ ਨੇ ਆਪਣੀ ਕਮੈਂਟਰੀ ਦੀ ਝਲਕ ਵੀ ਪੇਸ਼ ਕੀਤੀ ਹੈ। ਇਸ ਨੰਨ੍ਹੇ ਸਟਾਰ ਦੇ ਉੱਚੇ ਲੰਬੇ ਸ਼ਾਟ ਦੇਖ ਕੇ ਚੋਪੜਾ  ਕਹਿੰਦੇ ਹਨ, 'ਦਰਸ਼ਕਾਂ ਵਿਚ ਹੈਲਮਟ ਵੰਡਾ ਦਿਓ।' ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਚੋਪੜਾ ਨੇ ਲਿਖਿਆ, 'ਇਹ ਨੰਨ੍ਹਾ ਬੱਚਾ ਕਿੰਨਾ ਸ਼ਾਨਦਾਰ ਹੈ।'

ਇਹ ਵੀ ਪੜ੍ਹੋ:  IPL 2020: ਪਿਤਾ ਹਨ ਪੰਜਾਬ ਪੁਲਸ 'ਚ ਡਰਾਈਵਰ, ਪੁੱਤਰ ਆਈ.ਪੀ.ਐੱਲ. 'ਚ ਗਰਜਣ ਨੂੰ ਤਿਆਰ

ਹਾਲਾਂਕਿ ਇਹ ਨੰਨ੍ਹਾ ਸੁਪਰਸਟਾਰ ਕ੍ਰਿਕਟ ਕਿੱਥੇ ਦਾ ਹੈ ਅਤੇ ਇਸ ਦਾ ਨਾਮ ਕੀ ਹੈ। ਇਸ ਦੇ ਬਾਰੇ ਵਿਚ ਅਜੇ ਕੋਈ ਜਾਣਕਾਰੀ ਨਹੀਂ ਹੈ। ਇਸ ਵੀਡੀਓ ਨੂੰ ਪੋਸਟ ਕਰਣ ਵਾਲੇ ਚੋਪੜਾ ਨੇ ਵੀ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ:  ਧੋਨੀ ਨੂੰ ਯਾਦ ਕਰ ਰਹੀ ਸਾਕਸ਼ੀ ਨੇ ਕਿਹਾ, ਮੈਨੂੰ ਮਾਹੀ ਦਿਖਾ ਦਿਓ ਪਲੀਜ਼, ਮੈਨੇਜਰ ਨੇ ਇੰਝ ਪੂਰੀ ਕੀਤੀ ਇੱਛਾ (ਵੀਡੀਓ)


cherry

Content Editor

Related News