ਸੰਧੂ ਨਿਊਜ਼ੀਲੈਂਡ ਓਪਨ ''ਚ ਸਾਂਝੇ 23ਵੇਂ ਸਥਾਨ ''ਤੇ
Sunday, Mar 03, 2019 - 03:27 PM (IST)

ਕਵੀਂਸਲੈਂਡ— ਭਾਰਤੀ ਗੋਲਫਰ ਅਜਿਤੇਸ਼ ਸੰਧੂ ਅਖੀਰਲੇ ਦੌਰ 'ਚ 6 ਅੰਡਰ 66 ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ 100ਵੇਂ ਨਿਊਜ਼ੀਲੈਂਡ ਓਪਨ 'ਚ ਸਾਂਝੇ 23ਵੇਂ ਸਥਾਨ 'ਤੇ ਰਹੇ। ਆਸਟਰੇਲੀਆ ਦੇ ਜੈਕ ਮਰੇ ਨੇ ਪੇਸ਼ੇਵਰ ਬਣਨ ਦੇ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਿਆ। ਉਨ੍ਹਾਂ ਨੇ 68 ਦੇ ਸਕੋਰ ਨਾਲ ਕੁਲ 21 ਅੰਡਰ 266 ਦਾ ਸਕੋਰ ਬਣਾਇਆ। ਉਨ੍ਹਾਂ ਨੇ ਐਸ਼ਲੇ ਹਾਲ (65) ਅਤੇ ਜੌਸ਼ੀ ਗਿਅਰੀ (69) ਨੂੰ ਦੋ ਸ਼ਾਟ ਨਾਲ ਪਛਾੜਿਆ। ਦਿਨ ਦੀ ਸ਼ੁਰੂਆਤ ਸਾਂਝੇ 13ਵੇਂ ਸਥਾਨ ਨਾਲ ਕਰਨ ਵਾਲੇ ਸ਼ਿਵ ਕਪੂਰ ਅਖੀਰਲੇ ਦੌਰ 'ਚ ਪਾਰ ਦੇ ਸਕੋਰ ਦੇ ਨਾਲ ਸਾਂਝੇ 33ਵੇਂ ਸਥਾਨ 'ਤੇ ਹੇਠਾਂ ਆ ਗਏ। ਕਟ ਹਾਸਲ ਕਰਨ 'ਚ ਸਫਲ ਰਹੇ ਇਕ ਹੋਰ ਭਾਰਤੀ ਐੱਸ. ਚਿੱਕਾਰੰਗਪਾ (70) ਸਾਂਝੇ 29ਵੇਂ ਸਥਾਨ 'ਤੇ ਰਹੇ।