BCCI ਵੱਲੋਂ ਸੱਟੇਬਾਜ਼ੀ ਨੂੰ ਜਾਇਜ਼ ਕਰਨ ਸਬੰਧੀ ਵੱਡਾ ਬਿਆਨ

09/17/2019 2:06:32 PM

ਮੋਹਾਲੀ— ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਪ੍ਰਮੁੱਖ ਅਜੀਤ ਸਿੰਘ ਸ਼ੇਖਾਵਤ ਨੇ ਭਾਰਤੀ ਕ੍ਰਿਕਟ 'ਚ ਭ੍ਰਿਸ਼ਟਾਚਾਰ ਦੀ ਸਮੱਸਿਆ ਤੋਂ ਨਜਿੱਠਣ ਲਈ ਮੰਗਲਵਾਰ ਨੂੰ ਮੈਚ ਫਿਕਸਿੰਗ ਨਾਲ ਜੁੜੇ ਨਿਯਮ ਬਣਾਉਣ ਅਤੇ ਸੱਟੇਬਾਜ਼ੀ ਨੂੰ ਜਾਇਜ਼ ਕਰਨ ਦਾ ਸੁਝਾਅ ਦਿੱਤਾ। ਅਪ੍ਰੈਲ 2018 'ਚ ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨਾਲ ਜੁੜਨ ਤੋਂ ਪਹਿਲਾਂ ਰਾਜਸਥਾਨ ਪੁਲਸ ਮਹਾਨਿਰਦੇਸ਼ਕ ਰਹਿ ਚੁੱਕੇ ਸ਼ੇਖਾਵਤ ਨੇ ਪੀ.ਟੀ.ਆਈ. ਨੂੰ ਦਿੱਤੇ ਇੰਟਰਵਿਊ 'ਚ ਇਹ ਸੁਝਾਅ ਦਿੱਤੇ।nਪਿਛਲੇ ਇਕ ਸਾਲ 'ਚ ਕੌਮੀ ਅਤੇ ਕੌਮਾਂਤਰੀ ਕ੍ਰਿਕਟਰਾਂ ਸਮੇਤ 12 ਕ੍ਰਿਕਟਰਾਂ ਨਾਲ ਭ੍ਰਿਸ਼ਟ ਸੰਪਰਕ ਦੀ ਸ਼ਿਕਾਇਤ ਕਰਨ, ਸ਼ੱਕੀ ਗਤੀਵਿਧੀਆਂ ਕਾਰਨ ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਸ਼ੱਕ ਦੇ ਦਾਇਰੇ 'ਚ ਆਉਣ ਅਤੇ ਇਕ ਮਹਿਲਾ ਕ੍ਰਿਕਟਰ ਨਾਲ ਸੱਟੇਬਾਜ਼ ਦੇ ਸੰਪਰਕ ਕਰਨ ਦੀ ਸ਼ਿਕਾਇਤ ਕਰਨ ਦੇ ਬਾਅਦ ਸ਼ੇਖਾਵਤ ਨੇ ਇਹ ਸੁਝਾਅ ਦਿੱਤਾ। ਇਸ ਸਾਲ ਮੁੰਬਈ, ਕਰਨਾਟਕ ਅਤੇ ਤਾਮਿਲਨਾਡੂ ਦੀਆਂ ਲੀਗਾਂ ਤੋਂ ਸਾਹਮਣੇ ਆਏ ਮਾਮਲਿਆਂ ਨੂੰ ਦੇਖਦੇ ਹੋਏ ਕੀ ਦੇਸ਼ 'ਚੋਂ ਮੈਚ ਫਿਕਸਿੰਗ ਜਾਂ ਸਪਾਟ ਫਿਕਸਿੰਗ ਨੂੰ ਰੋਕਣਾ ਅਸੰਭਵ ਹੋ ਗਿਆ ਹੈ?

PunjabKesari

ਇਸ ਸਵਾਲ ਦੇ ਜਵਾਬ 'ਚ ਸ਼ੇਖਾਵਤ ਨੇ ਕਿਹਾ, ''ਇਸ ਨੂੰ ਰੋਕਣਾ ਅਸੰਭਵ ਨਹੀਂ ਹੈ। ਇਸ 'ਚ ਸ਼ਾਇਦ ਇਸ ਦੇ ਖਿਲਾਫ ਕਾਨੂੰਨ ਦੀ ਜ਼ਰੂਰਤ ਹੈ, ਮੈਚ ਫਿਕਸਿੰਗ ਕਾਨੂੰਨ। ਜੇਕਰ ਇਸ ਦੇ ਖਿਲਾਫ ਸਪੱਸ਼ਟ ਕਾਨੂੰਨ ਹੋਵੇਗਾ ਤਾਂ ਪੁਲਸ ਦੀ ਭੂਮਿਕਾ ਵੀ ਸਪੱਸ਼ਟ ਹੋਵੇਗੀ।'' ਪਿਛਲੇ ਸਾਲ ਭਾਰਤੀ ਕਾਨੂੰਨੀ ਕਮਿਸ਼ਨ ਨੇ ਮੈਚ ਫਿਕਸਿੰਗ ਨੂੰ ਇੰਗਲੈਂਡ ਅਤੇ ਆਸਟਰੇਲੀਆ ਦੀ ਤਰ੍ਹਾਂ ਸਜ਼ਾਯੋਗ ਗਤੀਵਿਧੀਆਂ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਸੀ। ਸ਼ੇਖਾਵਤ ਨੇ ਕਿਹਾ ਕਿ ਖੇਡ 'ਚ ਭ੍ਰਿਸ਼ਟਾਚਾਰ ਤੋਂ ਨਜਿੱਠਣ ਦਾ ਇਕ ਹੋਰ ਤਰੀਕਾ ਸੱਟੇਬਾਜ਼ੀ ਨੂੰ ਜਾਇਜ਼ ਬਣਾਉਣਾ ਵੀ ਹੈ। ਉਨ੍ਹਾਂ ਕਿਹਾ, ''ਸੱਟੇਬਾਜ਼ੀ ਨੂੰ ਜਾਇਜ਼ ਬਣਾਉਣ 'ਤੇ ਵਿਚਾਰ ਹੋ ਸਕਦਾ ਹੈ ਤਾਂਕਿ ਜੋ ਵੀ ਗੈਰ ਕਾਨੂੰਨੀ ਗਤੀਵਿਧੀਆਂ ਹੋ ਰਹੀਆਂ ਹਨ ਉਨ੍ਹਾਂ ਸਾਰਿਆਂ ਨੂੰ ਕਾਬੂ ਕੀਤਾ ਜਾ ਸਕੇ। ਜਾਇਜ਼ ਸੱਟੇਬਾਜ਼ੀ ਕੁਝ ਮਿਆਰਾਂ ਦੇ ਤਹਿਤ ਹੁੰਦੀ ਹੈ ਅਤੇ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ।'' ਭਾਰਤੀ ਪੁਲਸ ਸੇਵਾ ਦੇ ਇਸ ਰਿਟਾਇਰਡ ਅਧਿਕਾਰੀ ਨੇ ਕਿਹਾ, ''ਇਸ ਨਾਲ ਸਰਕਾਰ ਨੂੰ ਓਨਾ ਹੀ ਭਾਰੀ ਮਾਲੀਆ ਵੀ ਮਿਲੇਗਾ ਜੋ ਆਬਕਾਰੀ ਵਿਭਾਗ ਹਾਸਲ ਕਰਦਾ ਹੈ। ਖੇਡ 'ਤੇ ਸੱਟੇਬਾਜ਼ੀ 'ਤੇ ਜੋ ਰਾਸ਼ੀ ਲਗਦੀ ਹੈ ਉਹ ਕਾਫੀ ਵੱਡੀ ਹੈ।''
PunjabKesari
ਸ਼ੇਖਾਵਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਇਸ ਨਾਲ ਜੁੜੇ ਲੋਕਾਂ ਅਤੇ ਨਾਲ ਹੀ ਪੈਸੇ 'ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਨੂੰ ਜਾਇਜ਼ ਕੀਤਾ ਜਾਣਾ ਚਾਹੀਦਾ ਹੈ ਪਰ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜਾਇਜ਼ ਕੀਤੇ ਜਾਣ 'ਤੇ ਇਸ ਨੂੰ ਰੈਗੁਲਰ ਕੀਤਾ ਜਾ ਸਕਦਾ ਹੈ ਅਜੇ ਇਹ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ।'' ਸ਼ੇਖਾਵਤ ਨੇ ਕਿਹਾ, ''ਇਕ ਵਾਰ ਜਾਇਜ਼ ਕੀਤੇ ਜਾਣ ਦੇ ਬਾਅਦ ਤੁਹਾਨੂੰ ਇਹ ਅੰਕੜੇ ਵੀ ਮਿਲ ਜਾਣਗੇ ਕਿ ਕੌਣ ਸੱਟੇਬਾਜ਼ੀ ਕਰ ਰਿਹਾ ਹੈ। ਅਤੇ ਅਜਿਹਾ ਕਰਦੇ ਹੋਏ ਗੈਰ ਕਾਨੂੰਨੀ ਸੱਟੇਬਾਜ਼ੀ ਨੂੰ ਮੁਸ਼ਕਲ ਕਰ ਦਿੱਤਾ ਜਾਵੇਗਾ। ਫਿਲਹਾਲ ਤਾਂ ਤੁਸੀਂ ਕੁਝ ਸੌ ਜਾਂ ਕੁਝ ਹਜ਼ਾਰ ਰੁਪਏ ਦਾ ਜੁਰਮਾਨਾ ਦੇ ਕੇ ਬਚ ਸਕਦੇ ਹੋ।''


Tarsem Singh

Content Editor

Related News