ਕਾਊਂਟੀ ਕ੍ਰਿਕਟ ''ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ, ਜਾਣੋ ਕੀ ਹੈ ਵਜ੍ਹਾ

Sunday, Jul 30, 2023 - 02:53 PM (IST)

ਕਾਊਂਟੀ ਕ੍ਰਿਕਟ ''ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ, ਜਾਣੋ ਕੀ ਹੈ ਵਜ੍ਹਾ

ਲੰਡਨ- ਭਾਰਤ ਦੇ ਸੀਨੀਅਰ ਬੱਲੇਬਾਜ਼ ਅਜਿੰਕਿਆ ਰਹਾਣੇ ਲੀਸਟਰਸ਼ ਦੇ ਵਲੋਂ ਕਾਊਂਟੀ ਕ੍ਰਿਕਟ ਨਹੀਂ ਖੇਡਣਗੇ ਕਿਉਂਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਰੁਝੇਵਿਆਂ ਤੋਂ ਬਾਅਦ ਖੇਡ ਤੋਂ ਕੁਝ ਦਿਨ ਦੀ ਛੁੱਟੀ ਲੈਣਾ ਚਾਹੁੰਦੇ ਹਨ। 35 ਸਾਲਾ ਰਹਾਣੇ ਨੇ ਜੂਨ 'ਚ ਕਾਊਂਟੀ ਕਲੱਬ ਲੀਸਟਰਸ਼ਰ ਨਾਲ ਜੁੜਨਾ ਸੀ ਪਰ ਕੌਮਾਂਤਰੀ ਕ੍ਰਿਕਟ ਪ੍ਰਤੀਬੱਧਤਾਵਾਂ ਨੂੰ ਦੇਖਦੇ ਹੋਏ ਉਹ ਉਦੋਂ ਕਲੱਬ ਨਾਲ ਜੁੜ ਪਾਏ ਸਨ। ਉਹ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣ ਲਈ ਇੰਗਲੈਂਡ ਚਲੇ ਗਏ ਸੀ ਅਤੇ ਫਿਰ ਇਸ ਮਹੀਨੇ ਦੇ ਸ਼ੁਰੂ 'ਚ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਦਾ ਵੀ ਹਿੱਸਾ ਸੀ।

ਇਹ ਵੀ ਪੜ੍ਹੋ- T20 World Cup 2024 : ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ ਆਈ ਸਾਹਮਣੇ, 30 ਜੂਨ ਨੂੰ ਖੇਡਿਆ ਜਾਵੇਗਾ ਫਾਈਨਲ
ਕਲੱਬ ਨੇ ਕਿਹਾ ਕਿ ਉਨ੍ਹਾਂ ਦੇ ਪਹਿਲੇ ਪ੍ਰੋਗਰਾਮ 'ਚ ਇਹ ਵਚਨਬੱਧਤਾਵਾਂ ਸ਼ਾਮਲ ਨਹੀਂ ਸਨ ਅਤੇ ਰਹਾਣੇ ਹੁਣ ਅਗਸਤ ਅਤੇ ਸਤੰਬਰ 'ਚ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦੇ ਹਨ, ਮਤਲਬ ਕਿ ਉਹ ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਲੀਸਟਰਸ਼ਰ ਲਈ ਨਹੀਂ ਖੇਡ ਸਕਣਗੇ। ਲੀਸਟਰਸ਼ਰ ਦੇ ਕ੍ਰਿਕਟ ਨਿਰਦੇਸ਼ਕ ਕਲਾਉਡ ਹੈਂਡਰਸਨ ਨੇ ਇਕ ਬਿਆਨ 'ਚ ਕਿਹਾ, 'ਅਸੀਂ ਅਜਿੰਕਯ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਹਾਲ ਹੀ 'ਚ ਉਨ੍ਹਾਂ ਦਾ ਪ੍ਰੋਗਰਾਮ ਬਹੁਤ ਵਿਅਸਤ ਸੀ ਅਤੇ ਅਸੀਂ ਇਸ ਤੋਂ ਉਭਰਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਉਨ੍ਹਾਂ ਦੀ ਇੱਛਾ ਨੂੰ ਸਵੀਕਾਰ ਕਰਦੇ ਹਾਂ।

ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਉਨ੍ਹਾਂ ਨੇ ਕਿਹਾ, 'ਅਸੀਂ ਅਜਿੰਕਯ ਦੇ ਨਾਲ ਲਗਾਤਾਰ ਸੰਪਰਕ 'ਚ ਰਹੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਕ੍ਰਿਕਟ 'ਚ ਹਾਲਾਤ ਕਿੰਨੇ ਜਲਦੀ ਬਦਲ ਸਕਦੇ ਹਨ। ਸਾਨੂੰ ਉਮੀਦ ਹੈ ਕਿ ਇਕ ਦਿਨ ਉਹ ਲੀਸਟਰਸ਼ਰ ਲਈ ਜ਼ਰੂਰ ਖੇਡੇਗਾ। ਰਹਾਣੇ ਦੀ ਜਗ੍ਹਾ ਆਸਟ੍ਰੇਲੀਆ ਦੇ ਪੀਟਰ ਹੈਂਡਸਕੋਮਬ ਲੈਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News