ਟੀਮ ਇੰਡੀਆ ਦੇ ਇਸ ਖਿਡਾਰੀ ਦੇ ਘਰ ਆਈ ਨੰਨ੍ਹੀ ਪਰੀ, ਹਰਭਜਨ ਨੇ ਟਵੀਟ ਕਰ ਦਿੱਤੀ ਜਾਣਕਾਰੀ

Saturday, Oct 05, 2019 - 01:53 PM (IST)

ਟੀਮ ਇੰਡੀਆ ਦੇ ਇਸ ਖਿਡਾਰੀ ਦੇ ਘਰ ਆਈ ਨੰਨ੍ਹੀ ਪਰੀ, ਹਰਭਜਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਵਿਸ਼ਾਖਾਪਟਨਮ : ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਯ ਰਹਾਨੇ ਦੀ ਪਤਨੀ ਰਾਧਿਕਾ ਨੇ ਸ਼ਨੀਵਾਰ ਨੂੰ ਬੇਟੀ ਨੂੰ ਜਨਮ ਦਿੱਤਾ। ਰਹਾਨੇ ਇਸ ਸਮੇਂ ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਦੇ ਨਾਲ ਖੇਡੇ ਜਾ ਰਹੇ ਪਹਿਲੇ ਟੈਸਟ ਵਿਚ ਭਾਰਤੀ ਟੀਮ ਦਾ ਹਿੱਸਾ ਹਨ। ਹਰਭਜਨ ਨੇ ਟਵਿੱਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਬੱਲੇਬਾਜ਼ ਨੂੰ ਵਧਾਈ ਦਿੱਤੀ।

ਹਰਭਜਨ ਨੇ ਲਿਖਿਆ, ''ਨਵੇਂ ਬਣੇ ਪਿਤਾ ਰਹਾਨੇ ਨੂੰ ਵਧਾਈ। ਉਮੀਦ ਹੈ ਕਿ ਮਾਂ ਅਤੇ ਨੰਨ੍ਹੀ ਪਰੀ ਠੀਕ ਹੋਣਗੇ। ਜ਼ਿੰਦਗੀ ਦਾ ਬਿਹਤਰੀਨ ਹਿੱਸਾ ਹੁਣ ਸ਼ੁਰੂ ਹੋਇਆ ਹੈ।'' ਰਹਾਨੇ ਨੇ ਬਚਪਨ ਦੀ ਦੋਸਤ ਰਾਧਿਕਾ ਨਾਲ 2014 ਵਿਚ ਵਿਆਹ ਕੀਤਾ ਸੀ। ਇਸ ਸਾਲ ਜੁਲਾਈ ਵਿਚ ਇਸ ਜੋੜੇ ਨੇ ਗਰਭਵਤੀ ਹੋਣ ਦੀ ਖਬਰ ਦਿੱਤੀ ਸੀ।


Related News