ਅਜਿੰਕਯ ਰਹਾਨੇ ਦੀ ਦਾਦੀ ਦਾ ਹੋਇਆ ਦਿਹਾਂਤ, ਪੂਰੀ ਨਾ ਹੋ ਸਕੀ ਆਖ਼ਰੀ ਇੱਛਾ
Tuesday, Apr 06, 2021 - 06:17 PM (IST)
ਸਪੋਰਟਸ ਡੈਸਕ— ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਦੀ ਦਾਦੀ ਝੇਲਬਾਈ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਇਸ ਤਰ੍ਹਾਂ ਜਾਣ ਨਾਲ ਅਜਿੰਕਯ ਰਹਾਨੇ ਨੂੰ ਕਾਫ਼ੀ ਵੱਡਾ ਝਟਕਾ ਲੱਗਾ ਹੈ। ਰਹਾਨੇ ਆਪਣੀ ਦਾਦੀ ਦੇ ਬੇਹੱਦ ਨਜ਼ਦੀਕ ਸਨ ਅਤੇ ਉਹ ਅਕਸਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਨਾਲ ਮਸਤੀ ਕਰਦੇ ਹੋਏ ਦੇ ਪਲ ਦੀ ਤਸਵੀਰ ਸਾਂਝਾ ਕਰਦੇ ਸਨ। ਹਾਲ ਹੀ ’ਚ ਰਹਾਨੇ ਨੇ ਆਪਣੀ ਦਾਦੀ ਤੋਂ ਮਿਲਣ ਦੀ ਇੱਛਾ ਤਾਈ ਸੀ ਤੇ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਛੇਤੀ ਹੀ ਮਿਲਣਾ ਚਾਹੁੰਦਾ ਹਾਂ। ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ : IPL 2021 : ਕੀ ਕੋਹਲੀ ਦੀ RCB ਇਸ ਸਾਲ ਖ਼ਤਮ ਕਰੇਗੀ ਖ਼ਿਤਾਬ ਦਾ ਸੋਕਾ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ
ਅਜਿੰਕਯ ਰਹਾਨੇ ਦੀ ਦਾਦੀ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪਿਤਾ ਮਧੂਕਰ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਹੋਏ ਉਨ੍ਹਾਂ ਨੂੰ ਘਰ ’ਚ ਹੀ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਖ਼ਬਰ ਨਾਲ ਰਹਾਨੇ ਨੂੰ ਕਾਫ਼ੀ ਦੁੱਖ ਹੋਇਆ ਹੈ।
ਇਹ ਵੀ ਪੜ੍ਹੋ : ਹਨੁਮਾ ਵਿਹਾਰੀ ਖੇਡਣਗੇ ਵੱਕਾਰੀ ਕਾਊਂਟੀ ਕ੍ਰਿਕਟ, ਇਸ ਟੀਮ ਨਾਲ ਕੀਤਾ ਕਰਾਰ
ਜ਼ਿਕਰਯੋਗ ਹੈ ਕਿ ਅਜਿੰਕਯ ਰਹਾਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਲਈ ਦਿੱਲੀ ਕੈਪੀਟਲਸ ਦੀ ਟੀਮ ਲਈ ਖੇਡਦੇ ਹੋਏ ਨਜ਼ਰ ਆਉਣਗੇ ਜੋ ਕਿ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਰਹਾਨੇ ਇਸ ਸਮੇਂ ਟੀਮ ਦੇ ਨਾਲ ਬਾਇਓ-ਬਬਲ ’ਚ ਹਨ ਤੇ ਟੀਮ ਨਾਲ ਪ੍ਰੈਕਟਿਸ ਕਰ ਰਹੇ ਹਨ। ਦਿੱਲੀ ਕੈਪੀਟਲਸ ਦਾ ਪਹਿਲਾ ਮੁਕਾਬਲਾ 10 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਨਾਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।