ਡੇਵਿਸ ਕੱਪ ਮੁਕਾਬਲਾ ਪਾਕਿ ਦੀ ਬਜਾਏ ਨਿਰਪੱਖ ਜਗ੍ਹਾ 'ਤੇ ਕਰਾਉਣ ਦੀ ਬੇਨਤੀ ਕਰ ਸਕਦੈ AITA

08/08/2019 1:53:13 PM

ਨਵੀਂ ਦਿੱਲੀ : ਪਾਕਿਸਤਾਨ ਨਾਲ ਵੱਧਦੇ ਡਿਪਲੋਮੈਟ ਤਣਾਅ ਵਿਚਾਲੇ ਭਾਰਤ ਦੇ ਰਾਸ਼ਟਰੀ ਮਹਾਸੰਘ ਖੇਡ ਦੀ ਵਿਸ਼ਵ ਰੈਗੁਲੇਟਰੀ ਇਕਾਈ ਆਈ. ਟੀ. ਐੱਫ. ਨੂੰ ਬੇਨਤੀ ਕਰ ਸਕਦਾ ਹੈ ਕਿ ਉਹ ਅਗਲੇ ਮਹੀਨੇ ਇਸਲਾਮਾਬਾਦ ਵਿਚ ਹੋਣ ਵਾਲੇ ਡੇਵਿਸ ਕੱਪ ਮੁਕਾਬਲਿਆਂ ਦਾ ਆਯੋਜਨ ਕਿਸੇ ਨਿਰਪੱਖ ਜਗ੍ਹਾ 'ਤੇ ਕਰੇ। ਜੰਮੂ ਕਸ਼ਮੀਰ ਨੂੰ ਖਾਸ ਦਰਜਾ ਦੇਣ ਵਾਲਾ ਆਰਟੀਕਲ 370 ਕੇਂਦਰ ਵੱਲੋਂ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤ ਦੇ ਨਾਲ ਡਿਪਲੋਮੈਟ ਸਬੰਧ ਘੱਟ ਕਰਨ ਦਾ ਫੈਸਲਾ ਲਿਆ। ਪਾਕਿਸਤਾਨ ਵਿਚ ਭਾਰਤ ਦੇ ਦੂਤ ਨੂੰ ਦੇਸ਼ ਛੱਡਣ ਲਈ ਕਿਹਾ ਗਿਆ। ਏ. ਆਈ. ਟੀ. ਏ. ਜਰਨਲ ਸਕੱਤਰ ਹਿਰਣਮਯ ਚੈਟਰਜੀ ਨੇ ਕਿਹਾ, ''ਇਸ ਨਾਲ ਮੈਚ 'ਤੇ ਫਰਕ ਪੈ ਸਕਦਾ ਹੈ। ਅਜੇ ਕੁਝ ਕਹਿਣਾ ਜਲਦਬਾਜ਼ੀ ਹੈ ਪਰ ਮੈਂ ਇਕ-ਦੋ ਦਿਨ ਉਡੀਕ ਕਰਾਂਗਾ। ਇਸ ਤੋਂ ਬਾਅਦ ਅਸੀਂ ਕੌਮਾਂਤਰੀ ਟੈਨਿਸ ਮਹਾਸੰਘ ਨੂੰ ਹਾਲਾਤਾਂ 'ਤੇ ਧਿਆਨ ਦੇ ਕੇ ਫੈਸਲਾ ਲੈਣ ਦੀ ਬੇਨਤੀ ਕਰਾਂਗੇ। ਜ਼ਰੂਰਤ ਪੈਣ 'ਤੇ ਨਿਰਪੱਖ ਜਗ੍ਹਾ 'ਤੇ ਮੁਕਾਬਲਾ ਕਰਾਉਣ ਦੀ ਬੇਨਤੀ ਵੀ ਕੀਤੀ ਜਾਵੇਗੀ।''

PunjabKesari

ਡੇਵਿਸ ਕੱਪ ਮੁਕਾਬਲੇ 14 ਅਤੇ 15 ਸਤੰਬਰ ਨੂੰ ਹੋਣ ਵਾਲੇ ਹਨ। ਮਹਾਸੰਘ ਨੇ ਖਿਡਾਰੀਆਂ ਲਈ ਵੀਜ਼ਾ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਚੈਟਰਜੀ ਨੇ ਕਿਹਾ, ''ਜੇਕਰ ਪਾਕਿਸਤਾਨ ਵੀਜ਼ਾ ਨਹੀਂ ਦਿੰਦਾ ਤਾਂ ਅਸੀਂ ਉੱਥੇ ਕਿਸ ਤਰ੍ਹਾਂ ਜਾਵਾਂਗੇ। ਹੋ ਸਕਦਾ ਹੈ ਕਿ ਉਹ ਵੀਜ਼ਾ ਨਾ ਦੇਵੇ। ਜੇਕਰ ਵੀਜ਼ਾ ਵੀ ਦੇ ਦਿੰਦਾ ਹੈ ਤਾਂ ਕਿ ਉਹ ਸਾਨੂੰ ਪੂਰੀ ਸੁਰੱਖਿਆ ਦੇ ਸਕਣਗੇ।'' ਭਾਰਤੀ ਡੇਵਿਸ ਕੱਪ ਟੀਮ ਆਖਰੀ ਵਾਰ 1964 ਵਿਚ ਪਾਕਿਸਤਾਨ ਗਈ ਸੀ। ਦੋਵਾਂ ਦੇਸ਼ਾਂ ਦੇ ਦੋ ਪੱਖੀ ਕ੍ਰਿਕਟ ਸਬੰਧ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਤੋਂ ਬੰਦ ਹਨ।

PunjabKesari

ਚੈਟਰਜੀ ਨੇ ਕਿਹਾ, ''ਪਾਕਿਸਤਾਨ ਨੇ ਕਈ ਮੁਕਾਬਲੇ ਨਿਰਪੱਖ ਜਗ੍ਹਾਵਾਂ 'ਤੇ ਖੇਡੇ ਹਨ। ਅਸੀਂ ਆਈ. ਟੀ. ਐੱਫ. ਨੂੰ ਬੇਨਤੀ ਕਰਾਂਗੇ ਕਿਉਂਕਿ ਹਾਲਾਤ ਕਾਫੀ ਗੰਭੀਰ ਹਨ। ਅਸੀਂ ਇਹ ਨਹੀਂ ਕਹਾਂਗੇ ਕਿ ਅਸੀਂ ਪਾਕਿਸਤਾਨ ਨਹੀਂ ਜਾਵਾਂਗੇ। ਅਸੀਂ ਉਹ ਰਾਹ ਨਹੀਂ ਅਪਨਾਉਣਾ ਚਾਹੁੰਦੇ। ਮੈਂ ਨਹੀਂ ਚਾਹੁੰਦਾ ਕਿ ਟੀਮ ਦਾ ਨੁਕਸਾਨ ਹੋਵੇ। ਇਹ ਪੁੱਛਣ 'ਤੇ ਕਿ ਆਈ. ਟੀ. ਐੱਫ. ਜੇਕਰ ਕਿਤੇ ਹੋਰ ਆਯੋਜਨ ਕਰਾਉਣ ਤੋਂ ਮਨ੍ਹਾ ਕਰ ਦੇਵੇ ਤਾਂ। ਇਸ 'ਤੇ ਚੈਟਰਜੀ ਨੇ ਕਿਹਾ ਕਿ ਸੁਰੱਖਿਆ ਦੇ ਮਾਪਦੰਡ ਅਸੀਂ ਨਹੀਂ ਆਈ. ਟੀ. ਐੱਫ. ਨੇ ਬਣਾਏ ਹਨ। ਕੋਈ ਵੀ ਅਨਹੋਣੀ ਹੋਣ 'ਤੇ ਉਹੀ ਜ਼ਿੰਮੇਵਾਰ ਹੋਵੇਗਾ। ਇਹੀ ਵਜ੍ਹਾ ਹੈ ਕਿ ਉਸ ਨੂੰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।''


Related News