ਐਸ਼ਵਰਿਆ ਪ੍ਰਤਾਪ ਨੇ ਜੂਨੀਅਰ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ

07/20/2019 1:49:13 AM

ਨਵੀਂ ਦਿੱਲੀ— 18 ਸਾਲਾ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਜਰਮਨੀ ਦੇ ਸੁਹਲ 'ਚ ਆਯੋਜਿਤ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ ਰਾਈਫਲ/ਪਿਸਟਲ/ ਸ਼ਾਟਗਨ ਚੈਂਪੀਅਨਸ਼ਿਪ ਦੇ ਸੱਤਵੇਂ ਤੇ ਆਖਰੀ ਦਿਨ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ 'ਚ ਜੂਨੀਅਰ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤ ਲਿਆ। ਭਾਰਤ ਨੇ ਤਮਗਿਆਂ ਦੀ ਸੂਚੀ 'ਚ 10 ਸੋਨ ਤਮਗੇ, 9 ਚਾਂਦੀ ਤੇ ਪੰਜ ਕਾਂਸੀ ਤਮਗਿਆਂ ਸਮੇਤ 24 ਤਮਗੇ ਜਿੱਤ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਜਦਕਿ ਚੀਨ 8 ਸੋਨ ਤਮਗਿਆਂ ਸਮੇਤ 24 ਤਮਗੇ ਜਿੱਤ ਕੇ ਸੂਚੀ 'ਚ ਦੂਜੇ ਸਥਾਨ 'ਤੇ ਰਿਹਾ।

PunjabKesari
ਭਾਰਤ ਨੇ ਇਸ ਤਰ੍ਹਾਂ ਇਸ ਸਾਲ ਅੱਠ ਆਈ. ਐੱਸ. ਐੱਸ. ਐੱਫ. ਟੂਰਨਾਮੈਂਟਾਂ 'ਚੋਂ ਚਾਰ 'ਚੋਂ ਤਮਗਿਆ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਮੱਧ ਪ੍ਰਦੇਸ਼ ਦੇ ਤੋਮਰ ਨੇ ਕੁਆਲੀਫਿਕੇਸ਼ਨ 'ਚ 120 'ਚੋਂ 117 ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ ਤੇ 8 ਨਿਸ਼ਾਨੇਬਾਜ਼ਾਂ ਫਾਈਨਲ 'ਚ ਪਹੁੰਚੇ। ਉਨ੍ਹਾਂ ਨੇ ਫਾਈਨਲ 'ਚ 459.3 ਦਾ ਜੂਨੀਅਪ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ। ਈਸ਼ਾ ਸਿੰਘ ਤੇ ਗੌਰਵ ਰਾਣਾ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਜੂਨੀਅਰ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ।


Gurdeep Singh

Content Editor

Related News