ਦੂਜਾ ਦਰਜਾ ਪ੍ਰਾਪਤ ਸਚਿਕਾ ਨੂੰ ਹਰਾ ਕੇ ਐਸ਼ਵਰਿਆ ਕੁਆਰਟਰ ਫਾਈਨਲ ''ਚ
Thursday, Apr 11, 2019 - 10:53 AM (IST)

ਮੁੰਬਈ— ਐਸ਼ਵਰਿਆ ਖੂਬਚੰਦਾਨੀ ਨੇ ਸਖਤ ਮੁਕਾਬਲੇ 'ਚ ਦੂਜਾ ਦਰਜਾ ਪ੍ਰਾਪਤ ਸਚਿਕਾ ਬਲਵਾਲੀ ਨੂੰ ਹਰਾ ਕੇ ਬੁੱਧਵਾਰ ਨੂੰ ਇੱਥੇ ਓਟਰਸ ਵੇਦਾਂਤ ਸਕੁਐਸ਼ ਓਪਨ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਐਸ਼ਵਰਿਆ ਨੇ 11-13, 11-4, 11-7, 11-7 ਨਾਲ ਜਿੱਤ ਦਰਜ ਕੀਤੀ। ਓਟਰਸ ਕਲੱਬ ਵੇਦਾਂਤਾ ਪੀ.ਐੱਸ.ਏ. ਮੁਕਾਬਲਾ ਹੈ ਅਤੇ ਭਾਰਤੀ ਜੂਨੀਅਰ ਸਕੁਐਸ਼ ਸਕਰਟ 'ਤੇ ਇਹ ਥ੍ਰੀ ਸਟਾਰ ਪ੍ਰਤੀਯੋਗਿਤਾ ਹੈ। ਇਕ ਹੋਰ ਮੈਚ 'ਚ ਤੀਜਾ ਦਰਜਾ ਪ੍ਰਾਪਤ ਸਾਨੀਆ ਵਤਸ ਨੇ ਇਕਤਰਫਾ ਮੁਕਾਬਲੇ 'ਚ ਗੈਰ ਦਰਜਾ ਪ੍ਰਾਪਤ ਅੰਕਿਤਾ ਪਾਟਿਲ ਨੂੰ 11-0, 11-0, 11-1 ਨਾਲ ਹਰਾਇਆ।