ਸਿਹਤ ਦੇ ਕਾਰਨ ਇਸ ਟੈਨਿਸ ਖਿਡਾਰੀ ਨੇ ਲਿਆ ਸੰਨਿਆਸ

Thursday, Nov 15, 2018 - 04:16 PM (IST)

ਸਿਹਤ ਦੇ ਕਾਰਨ ਇਸ ਟੈਨਿਸ ਖਿਡਾਰੀ ਨੇ ਲਿਆ ਸੰਨਿਆਸ

ਨਵੀਂ ਦਿੱਲੀ— ਦੁਨੀਆ ਦੀ ਸਾਬਕਾ ਨੰਬਰ 2 ਟੈਨਿਸ ਖਿਡਾਰੀ ਅਤੇ 20 ਵਾਰ ਦੀ ਡਬਲਯੂ.ਟੀ.ਏ. ਜਿੱਤਣ ਵਾਲੇ ਪੌਲੈਂਡ ਦੀ ਐਗਨੀਜ਼ਕਾ ਰਡਵਾਂਸਕਾ ਨੇ 13 ਸਾਲ ਦੇ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। 29 ਸਾਲ ਦੀ ਰਡਵਾਂਸਕਾ ਨੇ ਇਸਦੇ ਪਿੱਛੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਹੈ। ਸੋਸ਼ਲ ਮੀਡੀਆ ਨੇ ਆਪਣੇ ਇਸ ਫੈਸਲੇ ਨੂੰ ਦੱਸਦੇ ਹੋਏ ਵਿਬੰਲਡਨ ਫਾਈਨਲਿਸਟ ਨੇ ਇਕ ਭਾਵੁਕ ਸੰਦੇਸ਼ ਵੀ ਪੋਸਟ ਕੀਤਾ ਅਤੇ ਕਿਹਾ ਕਿ ਮੈਂ ਆਪਣਾ ਰੈਕੇਟ ਦੀਵਾਰ ਟੰਗਦੇ ਹੋਏ ਪੈਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ।
 

ਹਾਲਾਂਕਿ ਉਨ੍ਹਾਂ ਨਾ ਨਾਲ ਹੀ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਟੈਨਿਸ ਨਹੀਂ ਛੱਡ ਰਹੀ ਹੈ। ਇਹ ਸਮਾਂ ਨਵੀਆਂ ਚੁਣੌਤੀਆਂ ਲੈਣ ਦਾ ਹੈ। ਰਡਵਾਂਸਕਾ2012 'ਚ ਵਿੰਬਲਡਨ ਦੇ ਫਾਈਨਲ 'ਚ ਪਹੁੰਚੀ ਸੀ, ਜਿੱਥੇ ਉਨ੍ਹਾਂ ਨੇ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ 'ਚ ਸੇਰੇਨਾ ਵਿਲੀਅਨਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੌਲੈਂਡ ਦੀ ਇਸ ਦਿੱਗਜ਼ ਖਿਡਾਰੀ ਨੇ 2013 ਅਤੇ 2015 'ਚ ਆਲ ਇੰਗਲੈਂਡ ਕਲੱਬ ਤੇ ਸੈਮੀਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਉਥੇ 2014 ਅਤੇ 2016 'ਚ ਵੀ ਫ੍ਰੈਂਚ ਓਪਨ ਦੇ ਸੈਮੀਫਾਈਨਲ 'ਚ ਪਹੁੰਚੀ ਸੀ। ਪਿੱਛਲੇ ਸਾਲ ਇਹ ਖਿਡਾਰੀ ਆਪਣੇ ਕੋਚ ਡੇਵਿਡ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਸੀ।

 


author

suman saroa

Content Editor

Related News