ਜਿਊਰਿਖ ਦੀ ਅਸਫਲਤਾ ਤੋਂ ਬਾਅਦ ਨੀਰਜ ਹੁਣ ਡਾਇਮੰਡ ਲੀਗ ''ਚ ਹਿੱਸਾ ਲੈਣਗੇ

08/24/2017 11:09:39 AM

ਜਿਊਰਿਖ— ਲੰਡਨ 'ਚ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਦੇ ਬਾਅਦ ਭਾਰਤ ਦੇ ਜੈਵਲਿਨ ਥ੍ਰੋਅ ਦੇ ਚੋਟੀ ਦੇ ਐਥਲੀਟ ਨੀਰਜ ਚੋਪੜਾ ਵੀਰਵਾਰ ਨੂੰ ਇੱਥੇ ਪ੍ਰਸਿੱਧ ਡਾਇਮੰਡ ਲੀਗ 'ਚ ਹਿੱਸਾ ਲੈਣਗੇ। ਜੂਨੀਅਰ ਵਿਸ਼ਵ ਰਿਕਾਰਡਧਾਰਕ 19 ਸਾਲਾ ਚੋਪੜਾ ਲੰਡਨ 'ਚ 14 ਅਗਸਤ ਨੂੰ ਖਤਮ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਦੇ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਪ੍ਰਤੀਯੋਗਿਤਾ ਤੋਂ ਛੇਤੀ ਬਾਹਰ ਹੋਣਾ ਪਿਆ। 

ਹੁਣ ਅੱਜ ਫਿਰ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ ਚੋਟੀ ਦੇ ਐਥਲੀਟਾਂ ਨਾਲ ਹੋਵੇਗਾ ਜਿਸ 'ਚ ਮੌਜੂਦਾ ਓਲੰਪਿਕ ਚੈਂਪੀਅਨ ਜਰਮਨੀ ਦੇ ਥਾਮਸ ਰੋਹਲਰ ਅਤੇ ਉਨ੍ਹਾਂ ਦੇ ਹੀ ਦੇਸ਼ ਦੇ ਵਿਸ਼ਵ ਚੈਂਪੀਅਨ ਜੋਹਾਨੇਸ ਵੇਟਰ ਵੀ ਸ਼ਾਮਲ ਹਨ। ਨੀਰਜ ਨੂੰ ਛੱਡ ਕੇ ਇਸ ਚੋਟੀ ਦੇ ਪੱਧਰ ਦੀ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਵਲੇ ਦੂਜੇ 7 ਖਿਡਾਰੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਸਨ। ਨੀਰਜ ਤੀਜੀ ਵਾਰ ਡਾਇਮੰਡ ਲੀਗ 'ਚ ਹਿੱਸਾ ਲੈਣਗੇ। ਉਹ ਪੈਰਿਸ 'ਚ ਪੰਜਵੇਂ ਅਤੇ ਮੋਨੋਕੋ 'ਚ ਸਤਵੇਂ ਸਥਾਨ 'ਤੇ ਰਹੇ ਸਨ।


Related News