ਮੈਚ ਜਿੱਤਣ ਤੋਂ ਬਾਅਦ ਪਾਂਡਿਆ ਨੇ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਦਿੱਤਾ ਇਹ ਬਿਆਨ

Saturday, Oct 17, 2020 - 01:49 AM (IST)

ਮੈਚ ਜਿੱਤਣ ਤੋਂ ਬਾਅਦ ਪਾਂਡਿਆ ਨੇ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਦਿੱਤਾ ਇਹ ਬਿਆਨ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਜਿੱਤਣ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਕਿਹਾ ਕਿ ਮੈਂ ਤਿੰਨ ਸਾਲ ਤੋਂ ਇਸ ਬੱਲੇ ਦਾ ਇਸਤੇਮਾਲ ਕਰ ਰਿਹਾ ਹਾਂ ਤਾਂ ਇਹ ਮੇਰੇ ਲਈ ਵਧੀਆ ਹੈ। ਮੈਨੂੰ ਸਿਰਫ ਹੁਣ ਆਪਣੀ ਤਕਨੀਕ 'ਤੇ ਕੰਮ ਕਰਨਾ ਹੈ ਅਤੇ ਖੁਦ ਨੂੰ ਮੈਂਟੇਨ ਕਰਕੇ ਰੱਖਣਾ ਹੈ। ਮੈਨੂੰ ਬੱਲੇਬਾਜ਼ੀ ਦੌਰਾਨ ਮੈਚ ਨੂੰ ਗਹਿਰਾਈ ਤੱਕ ਲੈ ਜਾ ਕੇ ਮੈਚ ਖ਼ਤਮ ਕਰਣਾ ਹੈ।

ਮੈਂ ਉਨ੍ਹਾਂ ਚੀਜ਼ਾਂ ਬਾਰੇ ਜਾਨਣਾ ਪਸੰਦ ਕਰਦਾ ਹਾਂ ਜਿਨ੍ਹਾਂ 'ਤੇ ਮੈਂ ਕੰਮ ਕਰ ਰਿਹਾ ਹਾਂ ਅਤੇ ਆਖ਼ਿਰਕਾਰ ਜਦੋਂ ਇਹ ਵਧੀਆ ਹੁੰਦਾ ਹੈ ਤਾਂ ਮੈਂ ਅਸਲ 'ਚ ਇਸ ਦਾ ਆਨੰਦ ਲੈਂਦਾ ਹਾਂ। ਇਹ ਬੇਹੱਦ ਹੀ ਆਸਾਨ ਹੈ ਤੁਸੀਂ ਗੇਂਦ ਨੂੰ ਦੇਖੋ ਅਤੇ ਗੇਂਦ ਨਾਲ ਖੇਡੋ। ਮੈਂ ਇਸ ਨੂੰ ਆਪਣੀ ਬੱਲੇਬਾਜ਼ੀ 'ਚ ਸਧਾਰਨ ਰੱਖਦਾ ਹਾਂ। ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਦਾ ਕਿ ਗੇਂਦਬਾਜ਼ ਕੀ ਗੇਂਦਬਾਜ਼ੀ ਕਰਨ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ ਇੱਥੇ ਗੇਂਦਬਾਜ਼ੀ ਕਰਨ ਆਇਆ ਹੈ ਅਤੇ ਮੈਨੂੰ ਉਸ ਦੇ ਲਈ ਖੁਦ ਨੂੰ ਤਿਆਰ ਰੱਖਣਾ ਹੈ।


author

Inder Prajapati

Content Editor

Related News