ਲਗਾਤਾਰ ਚੌਥੀ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਨੇ ਟੀਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Friday, Jan 31, 2020 - 06:31 PM (IST)

ਸਪੋਰਟਸ ਡੈਸਕ : ਨਿਊਜ਼ੀਲੈਂਡ ਖਿਲਾਫ ਖੇਡੇ ਗਏ ਚੌਥੇ ਟੀ20 ਅੰਤਰਰਾਸ਼ਟਰੀ ਮੈਚ 'ਚ ਭਾਰਤ ਨੇ ਲਗਾਤਾਰ ਦੂਜੀ ਵਾਰ ਸੁਪਰ ਓਵਰ 'ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਤੀਜੇ ਟੀ-20 ਮੈਚ 'ਚ ਵੀ ਭਾਰਤ ਨੇ ਜਿੱਤ ਦਰਜ ਕੀਤੀ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਤੁਸੀਂ ਗੇਮ 'ਚ ਵਾਪਸੀ ਕਰਦੇ ਹੋ, ਇਹ ਅਸਲ 'ਚ ਟੀਮ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਭਾਰਤ ਨੇ 5 ਮੈਚਾਂ ਦੀ ਇਸ ਟੀ-20 ਸੀਰੀਜ਼ 'ਚ ਇਹ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਹੁਣ ਟੀਮ ਇੰਡਿਆ ਐਤਵਾਰ 2 ਫਰਵਰੀ ਨੂੰ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰਨ ਉਤਰੇਗੀ। ਮੈਚ ਤੋਂ ਬਾਅਦ ਕੋਹਲੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ, ਮੈਂ ਕੁਝ ਨਵਾਂ ਸਿੱਖਿਆ ਹੈ, ਤੁਹਾਨੂੰ ਖੇਡ ਦੇ ਦੌਰਾਨ ਸ਼ਾਂਤ ਰਹਿਣ ਦੀ ਜ਼ਰੂਰਤ ਹੁੰਦੀ ਹੈ, ਜਾਂਚ ਕਰੀਏ ਕਿ ਕੀ ਹੋ ਰਿਹਾ ਹੈ ਅਤੇ ਜੇਕਰ ਮੌਕੇ ਆਉਂਦਾ ਹੈ ਤਾਂ ਤੁਸੀਂ ਇਸ 'ਤੇ ਦਾਅ ਲਗਾਉਂਦੇ ਹੋ। ਲਗਾਤਾਰ ਦੋ ਮੈਚਾਂ 'ਚ ਇਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਫੈਨਜ਼ ਨਹੀਂ ਕਰ ਸੱਕਦੇ। ਅਸੀਂ ਇਸ ਤੋਂ ਪਹਿਲਾਂ ਸੁਪਰ ਓਵਰ ਨਹੀਂ ਖੇਡਿਆ ਸੀ ਅਤੇ ਹੁਣ ਅਸੀਂ ਇਕ ਤੋਂ ਬਾਅਦ ਇਕ ਲਗਾਤਾਰ ਦੋ ਸੁਪਰ ਓਵਰ ਖੇਡੇ। ਚੰਗਾ ਲੱਗਦਾ ਹੈ ਜਦੋਂ ਤੁਸੀਂ ਗੇਮ 'ਚੋਂ ਬਾਹਰ ਹੁੰਦੇ ਹੋਂ ਅਤੇ ਫਿਰ ਵਾਪਸੀ ਕਰਦੇ ਹੋ, ਇਹ ਟੀਮ ਦੇ ਚਰਿੱਤਰ ਨੂੰ ਦਰਸਾਉਂਦਾ ਹੈ।
ਕੋਹਲੀ ਨੇ ਸੰਜੂ ਸੈਮਸਨ ਅਤੇ ਕੇ. ਐੱਲ. ਰਾਹੁਲ 'ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੈਂ ਸੁਪਰ 'ਚ ਪਹਿਲਾਂ ਗਿਆ ਕਿਉਂਕਿ ਮੈਂ ਜ਼ਿਆਦਾ ਅਨੂਭਵੀ ਹਾਂ ਅਤੇ ਤਣਾਵ ਭਰੇ ਹਾਲਤ 'ਚ ਮੇਰੇ ਲਈ ਚੀਜ਼ਾਂ ਨੂੰ ਕੰਟਰੋਲ ਕਰਨਾ ਮਹਤਵਪੂਰਨ ਸੀ। ਮੈਂ ਲੰਬੇ ਸਮੇਂ ਤੋਂ ਸੁਪਰ ਓਵਰ ਦਾ ਹਿੱਸਾ ਨਹੀਂ ਬਣਿਆ ਸੀ ਪਰ ਚੰਗਾ ਲੱਗਾ ਕਿ ਸਾਡੀ ਟੀਮ ਜਿੱਤ ਗਈ।
ਭਾਰਤੀ ਕਪਤਾਨ ਨੇ ਕਿਹਾ ਕਿ ਸੰਜੂ ਨਿਡਰ ਹੈ। ਇਹ ਚੀਜ਼ਾਂ ਨੂੰ ਦੂਰ ਲੈ ਜਾਣ ਦਾ ਉਨ੍ਹਾਂ ਦਾ ਮੌਕਾ ਸੀ। ਮੈਨੂੰ ਲੱਗਦਾ ਹੈ ਕਿ ਵਾਸ਼ੀਂਗਟਨ ਸੁੰਦਰ ਨੇ ਵੀ ਚੰਗਾ ਖੇਡਿਆ ਅਤੇ ਨਵਦੀਪ ਸੈਨੀ ਨੇ ਬੱਲੇਬਾਜ਼ਾਂ ਨੂੰ ਧੋਅ ਦਿੱਤਾ। ਅਸੀਂ ਪਿੱਚ ਨੂੰ ਚੰਗੀ ਤਰ੍ਹਾਂ ਪੜ੍ਹ ਨਹੀਂ ਸਕੇ। ਅਸੀਂ ਮੌਜੂਦਾ ਹਾਲਤ ਦੇ ਹਿਸਾਬ ਨਾਲ ਵਧੀਆ ਖੇਡਿਆ। ਸਾਨੂੰ ਮਾਣ ਹੈ ਕਿ ਅੱਜ ਅਸੀਂ ਆਪਣੇ ਖੇਡ ਨੂੰ ਕਿਵੇਂ ਲੈ ਕੇ ਗਏ।