ਉਰਵਸ਼ੀ ਤੋਂ ਬਾਅਦ ਮਾਂ ਮੀਰਾ ਰੌਤੇਲਾ ਨੇ ਕੀਤੀ ਪੰਤ ਲਈ ਪ੍ਰਾਰਥਨਾ, ਯੂਜ਼ਰਸ ਨੇ ਕਿਹਾ- 'ਸੱਸ ਦੀਆਂ ਦੁਆਵਾਂ...'
Tuesday, Jan 03, 2023 - 04:25 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ 2022 ਨੂੰ ਨੂੰ ਉਸ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ, ਜਦੋਂ ਉਨ੍ਹਾਂ ਦੀ ਕਾਰ ਨੂੰ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਅੱਗ ਲੱਗ ਗਈ। ਉਸ ਨੂੰ ਕਈ ਸੱਟਾਂ ਲੱਗੀਆਂ ਅਤੇ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਉਹ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਰੁੜਕੀ ਜਾ ਰਿਹਾ ਸੀ। ਫਿਲਹਾਰ ਪੰਤ ਦੀ ਹਾਲਤ ਵਿਚ ਸੁਧਾਰ ਤੋਂ ਬਾਅਦ ਉਸ ਨੂੰ ਮੈਕਸ ਹਸਪਤਾਲ ਦੇ ਆਈ.ਸੀ.ਯੂ. ਤੋਂ ਨਿੱਜੀ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ
ਉਥੇ ਹੀ ਪੰਤ ਨਾਲ ਵਾਪਰੇ ਇਸ ਹਾਦਸੇ ਮਗਰੋਂ ਮਸ਼ਹੂਰ ਹਸਤੀਆਂ, ਸ਼ੁਭਚਿੰਤਕਾਂ ਅਤੇ ਦੋਸਤਾਂ ਨੇ ਟਵੀਟ ਕਰਕੇ ਉਸਦੀ ਸਿਹਤਯਾਬੀ ਲਈ ਕਾਮਨਾ ਕੀਤੀ, ਜਿਸ ਵਿਚ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਟਵੀਟ ਵੀ ਸ਼ਾਮਲ ਸੀ। ਇਸੇ ਤਰ੍ਹਾਂ ਹੁਣ ਉਰਵਸ਼ੀ ਰੌਤੇਲਾ ਦੀ ਮਾਂ ਮੀਰਾ ਨੇ ਵੀ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਿਖਿਆ, 'ਸੋਸ਼ਲ ਮੀਡੀਆ ਦੀ ਅਫਵਾਹ ਇੱਕ ਪਾਸੇ ਅਤੇ ਤੁਹਾਡਾ ਸਿਹਤਮੰਦ ਹੋ ਕੇ ਅੰਤਰਰਾਸ਼ਟਰੀ ਪੱਧਰ 'ਤੇ ਉੱਤਰਾਖੰਡ ਦਾ ਨਾਮ ਰੋਸ਼ਨ ਕਰਨਾ ਦੂਜੇ ਪਾਸੇ। ਸਿੱਧਬਲੀ ਬਾਬਾ ਤੁਹਾਡੇ 'ਤੇ ਵਿਸ਼ੇਸ਼ ਕ੍ਰਿਪਾ ਕਰਨ। ਤੁਸੀਂ ਸਾਰੇ ਵੀ ਪ੍ਰਾਰਥਨਾ ਕਰੋ।'
ਜਿਵੇਂ ਹੀ ਮੀਰਾ ਨੇ ਇਹ ਪੋਸਟ ਸਾਂਝੀ ਕੀਤੀ ਕਈ ਯੂਜ਼ਰਸ ਨੇ ਕੁਮੈਂਟ ਕੀਤੇ ਅਤੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ- 'ਸੱਸ ਦੀਆਂ ਦੁਆਵਾਂ ਹਮੇਸ਼ਾ ਕੰਮ ਆਉਂਦੀਆਂ ਹਨ'। ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਜਵਾਈ ਠੀਕ ਹੋ ਜਾਵੇਗਾ, ਤੁਸੀਂ ਟੈਂਸ਼ਨ ਨਾ ਲਓ'। ਦੂਜੇ ਯੂਜ਼ਰ ਨੇ ਲਿਖਿਆ, 'ਅਸਲੀ ਆਈ.ਡੀ. ਤੋਂ ਆਓ ਉਰਵਸ਼ੀ।
ਇਹ ਵੀ ਪੜ੍ਹੋ: ਹਰਿਆਣਾ ਰੋਡਵੇਜ਼ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ ਤੇ ਕੰਡਕਟਰ ਨੂੰ ਕੀਤਾ ਸਨਮਾਨਿਤ