ਜਿੱਤ ਤੋਂ ਬਾਅਦ ਡੁਪਲੇਸਿਸ ਨੇ ਰੱਜ ਕੇ ਕੀਤੀ ਕਾਰਤਿਕ ਤੇ ਸ਼ਾਹਬਾਜ਼ ਦੀ ਤਾਰੀਫ਼, ਜਾਣੋ ਕੀ ਕਿਹਾ
Wednesday, Apr 06, 2022 - 12:49 PM (IST)
ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਸੀਜ਼ਨ 'ਚ ਇਹ ਰਾਜਸਥਾਨ ਰਾਇਲਜ਼ ਦੀ ਪਹਿਲੀ ਹਾਰ ਹੈ। ਸ਼ਾਹਬਾਜ਼ ਅਹਿਮਦ ਤੇ ਦਿਨੇਸ਼ ਕਾਰਤਿਕ ਦੀ ਜੋੜੀ ਨੇ ਮੈਚ ਨੂੰ ਰਾਜਸਥਾਨ ਦੀ ਪਕੜ ਤੋਂ ਬਾਹਰ ਕਰ ਦਿੱਤਾ ਤੇ ਟੀਮ ਲਈ 19.1 ਓਵਰ 'ਚ 173 ਦੌੜਾਂ ਬਣਾ ਕੇ ਜਿੱਤ ਦਿਵਾਈ। ਮੈਚ ਦੇ ਬਾਅਦ ਬੈਂਗਲੁਰੂ ਦੇ ਕਪਤਾਨ ਫਾਫ ਡੁਪਲੇਸਿਸ ਨੇ ਦਿਨੇਸ਼ ਕਾਰਤਿਕ ਤੇ ਸ਼ਾਹਬਾਜ਼ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : IPL 2022 : ਕੋਲਕਾਤਾ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
ਡੁਪਲੇਸਿਸ ਨੇ ਕਿਹਾ ਕਿ ਜਿੱਥੇ ਮੈਚ 'ਚ ਅਸੀਂ ਕਿਤੇ ਵੀ ਨਹੀਂ ਸੀ ਉੱਥੋਂ ਮੈਚ ਨੂੰ ਜਿੱਤਣਾ ਇਹ ਦਿਨੇਸ਼ ਕਾਰਤਿਕ ਦਾ ਚਰਿੱਤਰ ਹੈ। ਦਬਾਅ 'ਚ ਉਸ ਦਾ ਸੰਜਮ ਕਮਾਲ ਦਾ ਹੈ। ਉਹ ਬਹੁਤ ਹੀ ਸ਼ਾਂਤ ਹੈ ਤੇ ਸਾਡੇ ਲਈ ਬੇਹੱਦ ਕਾਰਗਰ ਵੀ ਹੈ। ਅਸੀਂ 18 ਓਵਰ ਤਕ ਚੰਗੀ ਬੱਲੇਬਾਜ਼ੀ ਕੀਤੀ ਪਰ ਜੋਸ ਬਟਲਰ ਦੇ ਸ਼ਾਟ ਦੇ ਅੱਗੇ ਕੁਝ ਨਹੀਂ ਕਰ ਸਕੇ। ਅਸੀਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਦੀ ਮੈਚ 'ਚ ਵਾਪਸੀ ਕਰਾਈ।
ਇਹ ਵੀ ਪੜ੍ਹੋ : ਕ੍ਰਿਪਾਲ ਸਿੰਘ ਨੇ ਤੋੜਿਆ 22 ਸਾਲ ਪੁਰਾਣਾ ਡਿਸਕਸ ਥਰੋਅ ਮੀਟ ਰਿਕਾਰਡ
ਡੁਪਲੇਸਿਸ ਨੇ ਅੱਗੇ ਕਿਹਾ ਕਿ ਸਾਡੇ ਲਈ ਇਸ ਤਰ੍ਹਾਂ ਦੇ ਦਬਾਅ ਭਰੇ ਹਾਲਾਤ 'ਚ ਆ ਕੇ ਜ਼ੋਰਦਾਰ ਵਾਪਸੀ ਕਰਨਾ ਤੇ ਟੀਮ ਨੂੰ ਮੈਜ ਜਿਤਾਉਣਾ ਕਾਫ਼ੀ ਵਧੀਆ ਰਿਹਾ। ਲੋਕ ਸੋਚਦੇ ਹਨ ਕਿ ਸ਼ਾਹਬਾਜ਼ ਕਾਫੀ ਲਿੱਸੇ ਖਿਡਾਰੀ ਹਨ ਤੇ ਉਹ ਵੱਡੇ ਸ਼ਾਟਸ ਨਹੀਂ ਲਗਾ ਸਕਣਗੇ ਪਰ ਉਸ ਨੇ ਸਾਰਿਆਂ ਨੂੰ ਗ਼ਲਤ ਸਾਬਤ ਕੀਤਾ ਤੇ ਵੱਡੇ ਸ਼ਾਟਸ ਲਗਾਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।