ਲਗਾਤਾਰ ਤੀਜਾ ਮੈਚ ਹਾਰ ਜਾਣ ਤੋਂ ਬਾਅਦ ਰੋਹਿਤ ਨੇ ਦਿੱਤਾ ਇਹ ਬਿਆਨ

04/14/2018 11:04:14 PM

ਮੁੰਬਈ— ਸਾਬਕਾ ਚੈਂਪੀਅਨ ਮੁੰਬਈ ਇੰਡੀਅਨਸ ਨੂੰ ਵਾਨਖੇੜੇ ਸਟੇਡੀਅਮ ਟੂਰਨਾਮੈਂਟ ਦੇ 9ਵੇਂ ਮੈਚ ਦੌਰਾਨ ਦਿੱਲੀ ਡਾਅਰਡੇਵਿਲਸ ਦੇ ਹੱਥੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੁੰਬਈ ਦੀ ਲਗਾਤਾਰ ਤੀਜੀ ਹਾਰ ਰਹੀ ਹੈ। ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਖਿਡਾਰੀਆਂ 'ਤੇ ਗੁੱਸਾ ਕੱਢਿਆ। ਉਸ ਨੇ ਕਿਹਾ ਕਿ ਅੱਜ ਅਸੀਂ ਵਧੀਆ ਸਕੋਰ ਕੀਤਾ ਪਰ ਗੇਂਦਬਾਜ਼ ਕੁਝ ਨਹੀਂ ਕਰ ਸਕੇ।
ਰੋਹਿਤ ਨੇ ਕਿਹਾ ਕਿ ਸਾਡੇ ਗੇਂਦਬਾਜ਼ੀ ਬਿਹਤਰੀਨ ਕਰ ਸਕਦੇ ਸਨ ਅਤੇ ਹੋਲੀ ਗੇਂਦ ਦਾ ਇਸਤੇਮਾਲ ਵੀ ਕਰ ਸਕਦੇ ਸਨ ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਅਸੀਂ ਬੱਲੇਬਾਜ਼ਾਂ ਦੇ ਨਾਲ ਵਧੀਆ ਸ਼ੁਰੂਆਤ ਕੀਤੀ ਪਰ ਆਖੀਰ 'ਚ ਵਧੀਆ ਖੇਡ ਨਹੀਂ ਦਿਖਾ ਸਕੇ। ਇਸਦੇ ਨਾਲ ਹੀ ਉਸ ਨੇ ਦਿੱਲੀ ਨੂੰ ਮੈਚ ਜਿੱਤਾਉਂਣ ਵਾਲੇ ਓਪਨਰ ਜੇਸਨ ਰੌਏ ਦੀ ਤਾਰੀਫ ਕੀਤੀ। ਰੋਹਿਤ ਨੇ ਕਿਹਾ ਕਿ ਜਿਸ ਤਰ੍ਹਾਂ ਰੌਏ ਨੇ ਬੱਲੇਬਾਜ਼ੀ ਕੀਤੀ ਹੈ ਉਸ ਨੂੰ ਦੇਖ ਦਿੱਲੀ ਦੀ ਜਿੱਤ ਦਾ ਜ਼ਸ਼ਨ ਉਸ ਨੂੰ ਦਿੱਤਾ ਜਾਂਦਾ ਹੈ। ਆਖਰੀ ਓਵਰ 'ਚ ਦਿੱਲੀ ਨੂੰ ਜਿੱਤ ਲਈ 11 ਦੌਡਞਾਂ ਦੀ ਜਰੂਰਤ ਸੀ ਅਤੇ ਮੁਸਤਫਿਜੁਰ ਰਹਿਮਾਨ ਨੇ ਲਗਾਤਾਰ ਤਿੰਨ ਗੇਂਦਾਂ ਡਾਟ ਸੁੱਟ ਮੈਚ ਸੁਪਰਓਵਰ ਵਲ ਖਿੱਚਣ ਦੀ ਸੰਭਾਵਨਾ ਜਤਾਈ ਪਰ ਰੌਏ ਨੇ ਵਧੀਆਂ ਖੇਡ ਦਿਖਾਇਆ ਅਤੇ ਆਖਰੀ ਗੇਂਦ 'ਤੇ ਵਿਸ਼ਵਾਸ਼ ਭਰਿਆ ਸ਼ਾਟ ਖੇਡ ਕੇ ਟੀਮ ਨੂੰ ਮੈਚ ਜਤਾਇਆ।
ਟੀਮ ਨੂੰ ਫਿਲਡਿੰਗ 'ਚ ਕਰਨਾ ਪਵੇਗਾ ਸੁਧਾਰ
ਮੁੰਬਈ ਨੂੰ ਹਾਰ ਮਿਲਣ ਦਾ ਕਾਰਨ ਕੀਤੇ ਨਾ ਕੀਤਾ ਖਰਾਬ ਫਿਲਡਿੰਗ ਦਾ ਹੋਣਾ ਵੀ ਹੈ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਖ਼ਿਡਾਰੀਆਂ ਨੂੰ ਫਿਲਡਿੰਗ 'ਚ ਸੁਧਾਰ ਕਰਨਾ ਹੋਵੇਗਾ। ਖ਼ਿਡਾਰੀਆਂ ਨੇ ਜੋ ਕੈਚ ਛੱਡੇ ਉਹ ਕਿਸੇ ਪਾਸਿਓ ਫੜ੍ਹੇ ਜਾ ਸਕਦੇ ਸਨ। ਖੈਰ ਹੁਣ ਟੀਮਾਂ ਹਾਰ ਨੂੰ ਭੁੱਲ ਕੇ ਬੈਂਗਲੁਰੂ ਖਿਲਾਫ ਹੋਣ ਵਾਲੇ ਮੈਚ ਲਈ ਤਿਆਰ ਹੋਵੇਗਾ। ਜ਼ਿਕਰਯੋਗ ਹੈ ਕਿ ਮੁੰਬਈ ਨੇ 3 ਕੈਚ ਡ੍ਰਾਪ ਕੀਤੇ।


Related News