ਮੈਚ ਤੋਂ ਬਾਅਦ ਮਾਂਕਡਿੰਗ ਬਾਰੇ ਕੋਈ ਚਰਚਾ ਨਹੀਂ ਕੀਤੀ : ਉਨਾਦਕਤ

Thursday, Mar 28, 2019 - 10:20 PM (IST)

ਮੈਚ ਤੋਂ ਬਾਅਦ ਮਾਂਕਡਿੰਗ ਬਾਰੇ ਕੋਈ ਚਰਚਾ ਨਹੀਂ ਕੀਤੀ : ਉਨਾਦਕਤ

ਹੈਦਰਾਬਾਦ- ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਨੇ ਕਿਹਾ ਕਿ ਟੀਮ ਜੋਸ ਬਟਲਰ ਵਿਰੁੱਧ ਹੋਈ ਮਾਂਕਡਿੰਗ ਦੀ ਘਟਨਾ ਤੋਂ ਅੱਗੇ ਨਿਕਲ ਚੁੱਕੀ ਹੈ ਤੇ ਉਸਦਾ ਧਿਆਨ ਸ਼ੁੱਕਰਵਾਰ ਨੂੰ ਇਥੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਹੋਣ ਵਾਲੇ ਮੁਕਾਬਲੇ 'ਤੇ ਹੈ।  ਉਨਾਦਕਤ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਟੀਮ 'ਤੇ ਮਾਂਕਡਿੰਗ ਵਿਵਾਦ ਦਾ ਕੁਝ ਅਸਰ ਪਿਆ ਹੈ ਤਾਂ ਉਸ ਨੇ ਕਿਹਾ, ''ਅਸੀਂ ਉਸ ਦਿਨ (ਸੋਮਵਾਰ ਨੂੰ ਹੋਏ ਮੈਚ) ਤੋਂ ਬਾਅਦ ਕਦੇ ਵੀ ਇਸ ਮੁੱਦੇ 'ਤੇ ਕੋਈ ਚਰਚਾ ਨਹੀਂ ਕੀਤੀ। ਅਸੀਂਂ ਇਸ ਘਟਨਾ ਤੋਂ ਅੱਗੇ ਵਧ ਚੁੱਕੇ ਹਾਂ। ਸਾਡਾ ਧਿਆਨ ਅਗਲੇ ਮੈਚ 'ਤੇ ਹੈ।''


author

Gurdeep Singh

Content Editor

Related News