ਪੇਂਗ ਸ਼ੁਆਈ ਦੇ ਨਾਲ IOC ਦੇ ਇੰਟਰਵਿਊ ਦੇ ਬਾਅਦ ਹੁਣ ਹੋਰ ਉਠਣ ਲੱਗੇ ਸਵਾਲ

Tuesday, Nov 23, 2021 - 12:35 PM (IST)

ਪੇਂਗ ਸ਼ੁਆਈ ਦੇ ਨਾਲ IOC ਦੇ ਇੰਟਰਵਿਊ ਦੇ ਬਾਅਦ ਹੁਣ ਹੋਰ ਉਠਣ ਲੱਗੇ ਸਵਾਲ

ਬੀਜਿੰਗ- ਲਗਭਗ ਤਿੰਨ ਹਫਤਿਆਂ ਤੋਂ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਚੀਨ ਦੀ ਟੈਨਿਸ ਖਿਡਾਰੀ ਪੇਂਗ ਸ਼ੁਆਈ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਦੇ ਨਾਲ ਇਕ ਵੀਡੀਓ ਕਾਲ 'ਚ ਨਜ਼ਰ ਆਈ ਹੈ। ਆਈ. ਓ. ਸੀ. ਤੇ ਚੀਨੀ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਨਾਲ ਹੀ ਪੇਂਗ ਦੇ ਲਾਪਤਾ ਹੋਣ ਦੇ ਵਿਵਾਦ ਦਾ ਅੰਤ ਹੋ ਜਾਵੇ ਜੋ 2 ਨਵੰਬਰ ਤੋਂ ਜਾਰੀ ਹੈ। ਪੇਂਗ ਨੇ ਸਾਬਕਾ ਉਪ ਰਾਸ਼ਟਰਪਤੀ ਝਾਂਗ ਗਾਓਲੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ।

PunjabKesari

ਬਾਕ ਵਲੋਂ ਕੀਤੇ ਗਏ ਇਸ ਇੰਟਰਵਿਊ ਤੋਂ ਕਾਫ਼ੀ ਘੱਟ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੇ ਪੇਂਗ ਤੋਂ ਦੋਸ਼ਾਂ ਨਾਲ ਸਬੰਧਤ ਸਵਾਲ ਵੀ ਨਹੀਂ ਪੁੱਛੇ ਗਏ। ਮਹਿਲਾ ਟੈਨਿਸ ਸੰਘ (ਡਬਲਯੂ. ਟੀ. ਏ.) ਦੇ ਪ੍ਰਧਾਨ ਤੇ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਸਟੀਵ ਸਾਈਮਨ ਨੇ ਇਸ ਇੰਟਰਵਿਊ ਨਾਲ ਸੰਤੁਸ਼ਟ ਹੋਣ ਦੀ ਸੰਭਾਵਨਾ ਨਹੀਂ ਬਰਾਬਰ ਦੱਸੀ ਹੈ। ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ 'ਤੇ ਸਹੀ ਕਦਮ ਨਹੀਂ ਉਠਾਉਣ 'ਤੇ ਦੇਸ਼ ਦੇ ਸਾਰੇ ਚੋਟੀ ਦੇ ਪੱਧਰ ਦੇ ਡਬਲਯੂ. ਟੀ. ਏ. ਆਯੋਜਨਾਂ ਨੂੰ ਵਾਪਸ ਲੈਣ ਦੀ ਧਮਕੀ ਦਿੱਤੀ ਹੈ।

ਐਤਵਾਰ ਨੂੰ ਆਈ. ਓ. ਸੀ. ਵਲੋਂ ਵੀਡੀਓ ਜਾਰੀ ਹੋਣ ਦੇ ਬਾਅਦ ਡਬਲਯੂ. ਟੀ. ਏ. ਨੇ ਇਕ ਵਾਰ ਫਿਰ ਤੋਂ ਸਾਈਮਨ ਦੀਆਂ ਗੱਲਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ 'ਬਿਨਾ ਸੈਂਸਰਸ਼ਿਪ ਦੇ' ਪੂਰਨ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਆਈ. ਓ. ਸੀ. ਦੇ ਮੁਤਾਬਕ, ਪੇਂਗ ਨੇ ਬਾਕ ਦੇ ਨਾਲ  30 ਮਿੰਟ ਤਕ ਗੱਲਬਾਤ ਕੀਤੀ ਤੇ ਉਸ ਨੇ ਇਕ ਬਿਆਨ 'ਚ ਕਿਹਾ ਕਿ ਉਹ ਬੀਜਿੰਗ ਸਥਿਤ ਆਪਣੇ ਘਰ 'ਚ ਸੁਰੱਖਿਅਤ ਤੇ ਰਾਜ਼ੀ-ਬਾਜ਼ੀ ਹੈ, ਪਰ ਇਸ ਸਮੇਂ ਆਪਣੀ ਨਿੱਜਤਾ ਦਾ ਸਨਮਾਨ ਕਰਨਾ ਚਾਹੁੰਦੀ ਹੈ।


author

Tarsem Singh

Content Editor

Related News