ਹਾਰ ਦੇ ਬਾਅਦ ਬੋਲੇ ਹਾਰਦਿਕ ਪੰਡਯਾ, ਕਿਹਾ- ਸਾਡੀ ਟੀਮ ਇਸ ਕਾਰਨ ਹਾਰੀ

Tuesday, Apr 12, 2022 - 02:11 PM (IST)

ਹਾਰ ਦੇ ਬਾਅਦ ਬੋਲੇ ਹਾਰਦਿਕ ਪੰਡਯਾ, ਕਿਹਾ- ਸਾਡੀ ਟੀਮ ਇਸ ਕਾਰਨ ਹਾਰੀ

ਸਪੋਰਟਸ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਗੁਜਰਾਤ ਟਾਈਟਨਸ ਨੂੰ ਆਈ ਪੀ ਐੱਲ 2022 ਦੇ ਸੈਸ਼ਨ ਦੇ 21ਵੇਂ ਮੈਚ 'ਚ ਹਰਾ ਦਿੱਤਾ। ਗੁਜਰਾਤ ਦੀ ਟੀਮ ਦੀ ਇਹ ਪਹਿਲੀ ਹਾਰ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਟੀਮ ਨੇ 162 ਦੌੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਨੇ 168 ਦੌੜਾਂ ਬਣਾ ਕੇ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਹਾਰ ਨਾਲ ਗੁਜਰਾਤ ਦੀ ਟੀਮ ਅੰਕ ਸਾਰਣੀ 'ਚ ਟਾਪ ਦੇ ਚਾਰ ਤੋਂ ਬਾਹਰ ਹੋ ਗਈ ਤੇ 5ਵੇਂ ਸਥਾਨ 'ਤੇ ਆ ਗਈ। ਹਾਰ ਦੇ ਬਾਅਦ ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਅਸੀਂ 7-10 ਦੌੜਾਂ ਪਿੱਛੇ ਰਹਿ ਗਏ ਜਿਸ ਕਾਰਨ ਸਾਨੂੰ ਮੈਚ ਗੁਆਉਣਾ ਪਿਆ। 

ਇਹ ਵੀ ਪੜ੍ਹੋ : CSK vs RCB : ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਜਡੇਜਾ ਨੂੰ ਮਿਲੇ ਵਿਰਾਟ ਕੋਹਲੀ

ਹਾਰਦਿਕ ਪੰਡਯਾ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ 7 ਤੋਂ 10 ਦੌੜਾਂ ਪਿੱਛੇ ਰਹਿ ਗਏ। ਅਸੀਂ ਬੱਲੇਬਾਜ਼ੀ ਚੰਗੀ ਸ਼ੁਰੂ ਕੀਤੀ ਸੀ ਪਰ ਦੋ ਓਵਰ ਜਿੱਥੇ ਉਨ੍ਹਾਂ ਨੇ 30 ਦੌੜਾਂ ਬਣਾ ਦਿੱਤੀਆਂ ਤੇ ਸਾਨੂੰ ਮੈਚ 'ਚ ਪਿੱਛੇ ਕਰ ਦਿੱਤਾ। ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਤੇ ਆਪਣੇ ਪਲਾਨ 'ਤੇ ਡਟੇ ਰਹੇ। ਇਸ ਦਾ ਸਿਹਰਾ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਜਾਂਦਾ ਹੈ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ।

ਇਹ ਵੀ ਪੜ੍ਹੋ : IPL ਦੇ ਅਗਲੇ 2 ਮੈਚਾਂ ਤੋਂ ਬਾਹਰ ਹੋ ਸਕਦੇ ਹਨ ਸਨਰਾਈਜ਼ਰਜ਼ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ

ਇਸ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੇ ਕਪਤਾਨ ਹਾਰਦਿਕ ਦੇ ਹੈਲਮੇਟ 'ਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦੀ ਗੇਂਦ ਲੱਗੀ। ਇਸ 'ਤੇ ਪੰਡਯਾ ਨੇ ਕਿਹਾ ਕਿ ਆਈ. ਪੀ. ਐੱਲ. ਬਹੁਤ ਹੀ ਮੁਸ਼ਕਲ ਲੀਗ ਹੈ ਤੇ ਮੈਂ ਵੀ ਉਮਰਾਨ ਦੇ ਖਿਲਾਫ਼ ਥੋੜ੍ਹਾ ਮਜ਼ਬੂਤੀ ਦਿਖਾਉਣਾ ਚਾਹੁੰਦਾ ਸੀ। ਬਾਊਂਸਰ ਲੱਗਣ ਦੇ ਬਾਅਦ ਪੰਡਯਾ ਨੇ ਉਮਰਾਨ ਨੂੰ ਦੋ ਲਗਾਤਾਰ ਚੌਕੇ ਵੀ ਲਗਾਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News