ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਪ੍ਰੈਕਟਿਸ ਦੀ ਜਗ੍ਹਾ ਕਰ ਰਹੀ ਇੰਜੁਆਏ

01/11/2018 2:45:36 PM

ਜੋਹਾਨਸਬਰਗ (ਬਿਊਰੋ)— ਭਾਰਤੀ ਟੀਮ ਨੂੰ ਸਾਊਥ ਅਫਰੀਕਾ ਖਿਲਾਫ ਦੂਜਾ ਟੈਸਟ ਮੈਚ 13 ਜਨਵਰੀ ਤੋਂ ਸੈਂਚੁਰੀਅਨ ਵਿਚ ਖੇਡਣਾ ਹੈ। ਵਿਰਾਟ ਅਤੇ ਟੀਮ ਦੇ ਬਾਕੀ ਖਿਡਾਰੀ ਜੋਹਾਨਸਬਰਗ ਪੁੱਜ ਗਏ ਹਨ।  ਟੀਮ ਹੁਣ ਇੱਥੇ ਰਹੇਗੀ। ਸੈਂਚੁਰੀਅਨ ਟੈਸਟ ਲਈ ਉਹ ਰੋਜ ਰੋਡ ਟਰੈਵਲ ਕਰੇਗੀ। ਉਥੇ ਹੀ, ਤੀਜਾ ਟੈਸਟ ਜੋਹਾਨਸਬਰਗ ਵਿਚ ਹੀ ਹੋਣਾ ਹੈ। ਇਸ ਦੌਰਾਨ ਵਿਰਾਟ, ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਦੀ ਫਲਾਇਟ ਅਤੇ ਫਿਰ ਰੈਸਟੋਰੇਂਟ ਵਿਚ ਇੰਜੁਆਏ ਕਰਦਿਆਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਵਿਰਾਟ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਜਿਵੇਂ ਹੀ ਸ਼ੇਅਰ ਕੀਤੀਆਂ ਤਾਂ ਫੈਂਸ ਨੇ ਨਸੀਹਤ ਦੇਣੀ ਸ਼ੁਰੂ ਕਰ ਦਿੱਤੀ ਕਿ ਆਪਣੇ ਖੇਡ ਉੱਤੇ ਧਿਆਨ ਦਵੋ। ਜ਼ਿਕਰਯੋਗ ਹੈ ਕਿ ਕੇਪਟਾਊਨ ਵਿਚ ਹੋਏ ਪਹਿਲੇ ਟੈਸਟ ਵਿਚ ਭਾਰਤੀ ਟੀਮ ਨੂੰ 72 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਫਲਾਪ ਰਹੇ ਸਨ ਭਾਰਤੀ ਬੱਲੇਬਾਜ਼
ਕੇਪਟਾਊਨ ਟੈਸਟ ਚਾਰ ਦਿਨ ਵਿਚ ਖਤਮ ਹੋ ਗਿਆ, ਜਦੋਂ ਕਿ ਖੇਡ ਸਿਰਫ ਤਿੰਨ ਦਿਨ ਦਾ ਹੋਇਆ ਸੀ। ਤੀਜਾ ਦਿਨ ਪੂਰੀ ਤਰ੍ਹਾਂ ਨਾਲ ਮੀਂਹ ਵਿਚ ਧੁਲ ਗਿਆ ਸੀ। ਇੱਥੇ ਟੀਮ ਦੇ ਟਾਪ 5 ਬੱਲੇਬਾਜ਼ ਦੋਨੋਂ ਪਾਰੀਆਂ ਵਿਚ ਫਲਾਪ ਰਹੇ ਸਨ।


Related News