ਬਾਕਸਿੰਗ ਮੈਚ ਹਾਰਨ ਤੋਂ ਬਾਅਦ ਪਤਨੀ ਨੂੰ ਮਨਾਉਣ ਲੱਗਾ ਆਮਿਰ ਖਾਨ
Wednesday, Apr 24, 2019 - 04:32 AM (IST)

ਜਲੰਧਰ - ਡਬਲਯੂ. ਬੀ. ਓ. ਵੈਲਟਰਵੇਟ ਲਈ ਹੋਈ ਬਾਕਸਿੰਗ ਫਾਈਟ 'ਚ ਟੈਰੇਂਸ ਕ੍ਰਾਫਰਡ ਹੱਥੋਂ ਹਾਰ ਜਾਣ ਤੋਂ ਬਾਅਦ ਆਮਿਰ ਖਾਨ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ। ਫਾਈਟ ਦੌਰਾਨ ਪੱਸਲੀਆਂ 'ਤੇ ਟੈਰੇਂਸ ਦਾ ਮੁੱਕਾ ਲੱਗਣ ਨਾਲ ਜ਼ਖ਼ਮੀ ਹੋਇਆ ਆਮਿਰ ਹੁਣ ਪਤਨੀ ਫਰਯਾਲ ਮਖਦੂਮ ਨੂੰ ਮਨਾਉਣ 'ਚ ਲੱਗਾ ਹੋਇਆ ਹੈ।
ਦਰਅਸਲ, ਫਰਯਾਲ ਨਹੀਂ ਚਾਹੁੰਦੀ ਸੀ ਕਿ ਆਮਿਰ ਦੁਬਾਰਾ ਬਾਕਸਿੰਗ ਕਰੀਅਰ ਵਿਚ ਵਾਪਸ ਜਾਵੇ। ਪਤਨੀ ਦੀ ਮਰਜ਼ੀ ਤੋਂ ਬਿਨਾਂ ਆਮਿਰ ਨੇ ਰਿੰਗ 'ਚ ਵਾਪਸੀ ਕੀਤੀ ਤੇ ਇਕ ਵੱਡਾ ਮੈਚ ਹਾਰ ਗਿਆ। ਮੈਚ ਹਾਰ ਜਾਣ ਤੋਂ ਬਾਅਦ ਆਮਿਰ ਨੇ ਕਿਹਾ ਕਿ ਉਸ ਦੀ ਪਤਨੀ ਕਦੇ ਨਹੀਂ ਚਾਹੁੰਦੀ ਸੀ ਕਿ ਉਹ ਰਿੰਗ 'ਚ ਵਾਪਸੀ ਕਰੇ। ਉਹ ਉਸ ਦੀ ਬਹੁਤ ਚਿੰਤਾ ਕਰਦੀ ਹੈ। ਇਥੋਂ ਤਕ ਕਿ ਜਦੋਂ ਮੈਂ ਰਿੰਗ 'ਚ ਹੁੰਦਾ ਸੀ ਤਾਂ ਉਹ ਆਪਣਾ ਫੋਨ ਵੀ ਬੰਦ ਰੱਖਦੀ ਸੀ। ਆਮਿਰ ਨੇ ਕਿਹਾ ਕਿ ਉਸ ਦੇ ਜ਼ਖ਼ਮੀ ਹੋਣ ਨਾਲ ਉਸ ਦੀ ਬੇਟੀ ਲੈਮਿਸ਼ਾ ਬਹੁਤ ਪ੍ਰਭਾਵਿਤ ਹੋਈ ਸੀ। ਉਹ ਮੇਰੇ 'ਤੇ ਮਾਣ ਕਰਦੀ ਹੈ ਤੇ ਬੀਤੇ ਦਿਨੀਂ ਜਦੋਂ ਮੈਂ ਮੈਚ ਹਾਰ ਗਿਆ ਤਾਂ ਉਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ। ਵੈਸੇ ਵੀ ਹਰ ਚੀਜ਼ ਤੁਹਾਡੇ ਵੱਸ ਵਿਚ ਨਹੀਂ ਹੁੰਦੀ।
ਬਾਕਸਿੰਗ ਰਿੰਗ 'ਚ ਵਾਪਸੀ ਕਰਨਾ ਸਮੇਂ ਦੀ ਮੰਗ ਸੀ। ਪਤਨੀ ਫਰਯਾਲ ਸ਼ੁਰੂ ਤੋਂ ਹੀ ਮੇਰੀ ਵਾਪਸੀ ਦਾ ਵਿਰੋਧ ਕਰ ਰਹੀ ਸੀ ਪਰ ਮੈਂ ਇਸ ਦੇ ਬਾਵਜੂਦ ਰਿੰਗ 'ਚ ਉਤਰਿਆ। ਹੁਣ ਮੇਰੀ ਅਗਲੀ ਕੋਸ਼ਿਸ਼ ਫਰਯਾਲ ਨੂੰ ਮਨਾਉਣ ਦੀ ਹੋਵੇਗੀ ਤਾਂ ਕਿ ਸਾਡੀ ਜ਼ਿੰਦਗੀ ਫਿਰ ਤੋਂ ਪਹਿਲਾਂ ਵਰਗੀ ਹੋ ਸਕੇ।