ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ
Tuesday, Mar 11, 2025 - 04:02 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਆਪਣੀ ਧਰਮ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰਕੇ ਅਤੇ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਫਰਾਰ ਹੋ ਗਿਆ। ਜਾਂਦਾ ਹੋਇਆ ਕਾਤਲ ਪਤਨੀ ਨੂੰ ਮੋਟਰ ਅੰਦਰ ਡੱਕ ਕੇ ਬਾਹਰੋਂ ਤਾਲਾ ਲਗਾ ਕੇ ਚਲਾ ਗਿਆ, ਤਾਂ ਜੋ ਉਸ ਦੀ ਕਰਤੂਤ ਦਾ ਪਤਾ ਨਾ ਲੱਗ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਾਂਗਪੁਰ ਵਿਖੇ ਗੋਰਖੇ ਦੀ ਮੋਟਰ 'ਤੇ ਤੇਜ਼ਪਾਲ ਵਾਸੀ ਹਸਨਪੁਰ ਵਾਸੀ ਬਿਹਾਰ ਆਪਣੀ ਚਾਰ ਸਾਲਾ ਬੇਟੀ, ਸੱਤ ਸਾਲਾ ਬੇਟੇ ਅਤੇ ਧਰਮ ਪਤਨੀ ਰੇਨੂੰ ਨਾਲ ਕਿਰਾਏ 'ਤੇ ਰਹਿ ਰਿਹਾ ਸੀ। ਉਹ ਸ਼ੈਲਰ ਵਿਚ ਨੌਕਰੀ ਕਰਦਾ ਸੀ। ਉਸ ਦਾ ਸਹੁਰਾ ਪਰਿਵਾਰ ਨਾਲ ਹੀ ਇਕ ਝੁੱਗੀ ਵਿਚ ਰਹਿੰਦਾ ਹੈ। ਬੀਤੀ ਰਾਤ ਤੇਜਪਾਲ ਨੇ ਆਪਣੀ ਪਤਨੀ ਰੇਨੂੰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬਾਹਰੋਂ ਮੋਟਰ ਨੂੰ ਜਿੰਦਰਾ ਲਗਾ ਕੇ ਫਰਾਰ ਹੋ ਗਿਆ ਤਾਂ ਜੋ ਉਸਦੀ ਕਰਤੂਤ ਦਾ ਉਸਦੇ ਸਹੁਰਿਆਂ ਨੂੰ ਪਤਾ ਨਾ ਲੱਗ ਸਕੇ।
ਇਹ ਖ਼ਬਰ ਵੀ ਪੜ੍ਹੋ - Punjab: ਬੀਅਰ ਪੀਣ ਦੇ ਸ਼ੌਕੀਨ ਦੇਣ ਧਿਆਨ, ਹੈਰਾਨ ਕਰ ਦੇਵੇਗੀ ਇਹ ਖ਼ਬਰ
ਮ੍ਰਿਤਕਾ ਰੇਨੂੰ ਦੇ ਮਾਤਾ ਅਤੇ ਪਿਤਾ ਚੰਦਰਵਤੀ ਪਾਸਵਾਨ ਨੇ ਦੱਸਿਆ ਕਿ ਉਹ ਮੋਟਰ ਲਾਗੇ ਝੁੱਗੀ ਵਿਚ ਪਰਿਵਾਰ ਸਮੇਤ ਰਹਿੰਦੇ ਹਨ। ਉਨ੍ਹਾਂ ਦੇ ਧੀ-ਜਵਾਈ ਰਾਤੀਂ ਠੀਕ ਠਾਕ ਰੋਟੀ ਖਾ ਕੇ ਆਪਣੇ ਬੱਚਿਆਂ ਨਾਲ ਸੁੱਤੇ ਸਨ। ਸਵੇਰੇ ਉਨ੍ਹਾਂ ਦੇਖਿਆ ਕਿ ਮੋਟਰ ਨੂੰ ਤਾਲਾ ਲੱਗਾ ਹੋਇਆ ਹੈ। ਜਦੋਂ ਸਵੇਰੇ 11 ਵਜੇ ਤੱਕ ਮੋਟਰ ਦਾ ਤਾਲਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਮੋਟਰ ਦਾ ਤਾਲਾ ਤੋੜ ਕੇ ਵੇਖਿਆ ਤਾਂ ਉਨ੍ਹਾਂ ਦੀ ਧੀ ਬੈੱਡ 'ਤੇ ਮਰੀ ਪਈ ਸੀ ਅਤੇ ਜਵਾਈ ਤੇਜਪਾਲ ਬੱਚਿਆਂ ਸਮੇਤ ਗਾਇਬ ਸੀ। ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਲਾਸ਼ ਕਬਜ਼ੇ ਵਿਚ ਲੈ ਕੇ ਲੁਧਿਆਣਾ ਮੋਰਚਰੀ ਵਿਖੇ ਰਖਵਾਈ ਹੋਈ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਉਣਾ ਹੈ।
ਰੇਨੂੰ ਦੇ ਸਨ ਨਾਜਾਇਜ਼ ਸਬੰਧ! ਚਾਰ ਵਾਰ ਭੱਜ ਚੁੱਕੀ ਸੀ ਪ੍ਰੇਮੀ ਨਾਲ
ਚਸ਼ਮਦੀਦਾਂ ਨੇ ਦੱਸਿਆ ਕਿ ਮ੍ਰਿਤਕਾ ਰੇਨੂ (27 ਸਾਲ) ਦੇ ਬਾਹਰ ਕਿਸੇ ਨਾਲ ਨਾਜਾਇਜ਼ ਸੰਬੰਧ ਵੀ ਸਨ ਅਤੇ 3-4 ਵਾਰ ਉਹ ਬੱਚੇ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਵੀ ਚੁੱਕੀ ਸੀ ਅਤੇ ਵਾਰ-ਵਾਰ ਉਸ ਨੂੰ ਸਮਝਾਉਣ ਤੇ ਵੀ ਉਹ ਗਲਤੀ ਕਰਦੀ ਸੀ। ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਉਸ ਦੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8