ਤਾਲਾਬੰਦੀ ਤੋਂ ਬਾਅਦ ਮੈਦਾਨ ’ਚ ਉਤਰਦੇ ਹੀ ਕੋਹਲੀ ਦੇ ਨਿਸ਼ਾਨੇ ’ਤੇ ਹੋਣਗੇ ਸਚਿਨ ਦੇ ਇਹ ਵੱਡੇ ਰਿਕਾਰਡਜ਼
Wednesday, May 27, 2020 - 04:46 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਚੱਲਦੇ ਲਗਾਏ ਗਏ ਤਾਲਾਬੰਦੀ ਤੋਂ ਬਾਅਦ ਜਦੋਂ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਵੇਗੀ ਤਦ ਰਿਕਾਰਡ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਦੇ ਕੁਝ ਰਿਕਾਰਡਜ਼ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ’ਤੇ ਦਰਜ ਹੋ ਸਕਦੇ ਹਨ। ਸਚਿਨ ਦੇ ਨਾਂ ’ਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ 100 ਸੈਂਕੜੇ ਲਾਉਣ ਦਾ ਵਿਸ਼ਵ ਰਿਕਾਰਡ ਹੈ, ਜਿਸ ਦੇ ਨਾਲ ਕੋਹਲੀ (70 ਸੈਂਕੜੇ) ਅਜੇ ਕਾਫ਼ੀ ਪਿੱਛੇ ਹਨ ਪਰ ਮਾਸਟਰ ਬਲਾਸਟਰ ਦੇ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ ’ਚ 49 ਸੈਂਕੜਿਆਂ ਤੋਂ ਉਹ ਜ਼ਿਆਦਾ ਦੂਰ ਨਹੀਂ ਹਨ ਅਤੇ ਜੇਕਰ ਕ੍ਰਿਕਟ ਮੈਚ ਸੁਚਾਰੂ ਢੰਗ ਨਾਲ ਚੱਲਦੇ ਹਨ, ਤਾਂ ਉਹ ਅਗਲੇ ਸਾਲ ਇਸ ਰਿਕਾਰਡ ਨੂੰ ਆਪਣੇ ਨਾਂ ’ਤੇ ਕਰ ਸਕਦੇ ਹੈ।
ਵਨ-ਡੇ ’ਚ ਕੋਹਲੀ ਦੇ ਨਾਂ ਅਜੇ ਦਰਜ ਹਨ 43 ਸੈਂਕੜੇ
ਕੋਹਲੀ ਨੇ ਅਜੇ ਵਨ-ਡੇ ’ਚ 43 ਸੈਂਕੜੇ ਲਾਏ ਹਨ ਅਤੇ ਸਚਿਨ ਦੀ ਬਰਾਬਰੀ ਕਰਨ ਲਈ ਉਸ ਨੂੰ ਸਿਰਫ 6 ਸੈਂਕੜਿਆਂ ਦੀ ਜ਼ਰੂਰਤ ਹੈ। ਕੋਹਲੀ ਨੂੰ ਤੇਂਦੁਲਕਰ ਦੇ ਘਰੇਲੂ ਮੈਦਾਨ ’ਤੇ ਸਭ ਜ਼ਿਆਦਾ ਵਨ-ਡੇ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰਨ ਲਈ ਹਾਲਾਂਕਿ ਸਿਰਫ 1 ਸੈਂਕੜੇ ਦੀ ਜ਼ਰੂਰਤ ਹੈ। ਸਚਿਨ ਨੇ ਘਰੇਲੂ ਮੈਦਾਨ ’ਤੇ 20 ਸੈਂਕੜੇ ਜਦ ਕਿ ਕੋਹਲੀ ਨੇ 19 ਸੈਂਕੜੇ ਲਾਏ ਹਨ।
ਵਨ-ਡੇ ’ਚ ਸਭ ਤੋਂ ਘੱਟ ਪਾਰੀਆਂ ’ਚ 12,000 ਦੌੜਾਂ ਦਾ ਰਿਕਾਰਡ
ਖੇਡਾਂ ਦੀ ਵਾਪਸੀ ’ਤੇ ਸਚਿਨ ਦੇ ਜਿਸ ਵਨ-ਡੇ ਰਿਕਾਰਡ ਨੂੰ ਕੋਹਲੀ ਸਭ ਤੋਂ ਪਹਿਲਾਂ ਤੋੜ ਸਕਦੇ ਹਨ ਉਹ ਹੈ ਸਭ ਤੋਂ ਘੱਟ ਪਾਰੀਆਂ ’ਚ 12,000 ਦੌੜਾਂ ਪੂਰੀਆਂ ਕਰਨ ਦਾ ਟੀਚਾ। ਸਚਿਨ ਨੇ 300 ਪਾਰੀਆਂ ’ਚ ਜਦ ਕਿ ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 314 ਪਾਰੀਆਂ ’ਚ ਇਹ ਉਪਲਬੱਧੀ ਹਾਸਲ ਕੀਤੀ ਸੀ। ਕੋਹਲੀ ਨੇ ਹੁਣ ਤਕ 248 ਮੈਚਾਂ ਦੀ 239 ਪਾਰੀਆਂ ’ਚ 11,867 ਦੌੜਾਂ ਬਣਾਈਆਂ ਹਨ ਅਤੇ ਉਹ 12,000 ਦੇ ਅੰਕੜੇ ਤੋਂ ਸਿਰਫ 133 ਦੌੜਾਂ ਪਿੱਛੇ ਹੈ।
ਕੋਹਲੀ ਨੇ ਤੋੜਿਆ ਹੈ ਸਚਿਨ ਦਾ ਇਹ ਵੱਡਾ ਰਿਕਾਰਡ
ਧਿਆਨ ਯੋਗ ਹੈ ਕਿ ਵਨ-ਡੇ ’ਚ ਸਭ ਤੋਂ ਘੱਟ ਪਾਰੀਆਂ ’ਚ 8,000, 9,000, 10,000 ਅਤੇ 11,000 ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਨਾਂ ’ਤੇ ਹੈ। ਉਨ੍ਹਾਂ ਨੇ 10,000 ਅਤੇ 11,000 ਦੌੜਾਂ ਦੇ ਮਾਮਲੇ ’ਚ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਸੀ।
ਟੈਸਟ ’ਚ ਵੀ ਹੋਰ ਬੈਸਟ ਬਣ ਸਕਦਾ ਹੈ ਕੋਹਲੀ
ਭਾਰਤੀ ਟੀਮ ਜੇਕਰ ਟੈਸਟ ਸੀਰੀਜ਼ ਲਈ ਇਸ ਸਾਲ ਦੇ ਅੰਤ ’ਚ ਆਸਟ੍ਰੇਲੀਆਈ ਦੌਰੇ ’ਤੇ ਜਾਂਦੀ ਹੈ ਤਾਂ ਫਿਰ ਕੋਹਲੀ ਕੰਗਾਰੂਆਂ ਦੇ ਦੇਸ਼ ’ਚ ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਦੌੜਾਂ ਅਤੇ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਸਕਦੇ ਹਨ। ਦੌੜਾਂ ਦੀ ਗੱਲ ਕਰੀਏ ਤਾਂ ਤੇਂਦੁਲਕਰ ਦੇ ਨਾਂ ’ਤੇ ਇਸ ਦੇਸ਼ ’ਚ 20 ਮੈਚਾਂ ਦੀ 38 ਪਾਰੀਆਂ ’ਚ 1809 ਦੌੜਾਂ ਦਰਜ ਹਨ ਜਦ ਕਿ ਕੋਹਲੀ ਨੇ 12 ਟੈਸਟ ਦੀ 23 ਪਾਰੀਆਂ ’ਚ 1274 ਦੌੜਾਂ ਬਣਾਈਾਂ ਹਨ। ਕੋਹਲੀ ਇਸ ਤਰ੍ਹਾਂ ਨਾਲ ਤੇਂਦੁਲਕਰ ਤੋਂ 535 ਦੌੜਾਂ ਪਿੱਛੇ ਹਨ।