ਤਲਾਕ ਤੋਂ ਬਾਅਦ ਹੌਟ ਫੋਟੋਸ਼ੂਟ ਨਾਲ ਕੀਤੀ ਰੈਸਲਰ ਕੈਟਲਿਨ ਨੇ ਵਾਪਸੀ
Saturday, Aug 04, 2018 - 05:01 AM (IST)

ਜਲੰਧਰ - ਬਾਡੀ ਬਿਲਡਰ ਪਤੀ ਪੀ. ਜੇ. ਬਰਾਊਨ ਨਾਲੋਂ ਰਿਸ਼ਤਾ ਤੋੜਣ ਤੋਂ ਇਕ ਸਾਲ ਬਾਅਦ ਡਬਲਯੂ. ਡਬਲਯੂ. ਈ. ਦੇ ਈਵੈਂਟ 'ਮੇਯ ਯੰਗ ਕਲਾਸਿਕ' ਵਿਚ ਵਾਪਸੀ ਕਰਨ ਨੂੰ ਲੈ ਕੇ ਉਤਸ਼ਾਹਿਤ ਮਸ਼ਹੂਰ ਰੈਸਲਰ ਕੈਟਲਿਨ ਨੇ ਹੁਣ ਨਵਾਂ ਫੋਟੋਸ਼ੂਟ ਕਰਵਾਇਆ ਹੈ। ਉਕਤ ਫੋਟੋਸ਼ੂਟ ਨੂੰ ਆਪਣੀ ਵਾਪਸੀ ਕਰਾਰ ਦਿੰਦਿਆਂ ਕੈਟਲਿਨ ਨੇ ਕਿਹਾ ਕਿ ਪਿਛਲਾ ਸਾਲ ਉਸ ਦੇ ਲਈ ਬੇਹੱਦ ਖਰਾਬ ਰਿਹਾ। ਪਹਿਲਾਂ ਉਸਦੀਆਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਆਨਲਾਈਨ ਲੀਕ ਹੋ ਗਈਆਂ। ਉਸ ਤੋਂ ਬਾਅਦ ਪਤੀ ਨਾਲ ਤਲਾਕ ਤੋਂ ਬਾਅਦ ਕਈ ਤਰ੍ਹਾਂ ਦੀ ਸਮਾਜਿਕ ਨਮੋਸ਼ੀ ਝੱਲਣੀ ਪਈ। ਉਂਝ ਵੀ ਕਿਸੇ ਔਰਤ ਲਈ ਤਲਾਕ ਤੋਂ ਬਾਅਦ ਰੋਜ਼ਾਨਾ ਜ਼ਿੰਦਗੀ 'ਚ ਵਾਪਸੀ ਕਰਨਾ ਆਸਾਨ ਨਹੀਂ ਹੁੰਦਾ। ਮੈਨੂੰ ਵੀ ਇਸ ਤੋਂ ਉੱਭਰਨ ਵਿਚ ਕਾਫੀ ਸਮਾਂ ਲੱਗਾ ਪਰ ਹੁਣ ਮੈਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਨਵੇਂ ਤਰੀਕੇ ਨਾਲ ਦੇਖ ਰਹੀ ਹਾਂ।
ਜ਼ਿਕਰਯੋਗ ਹੈ ਕਿ ਕੈਟਲਿਨ, ਜਿਸ ਦਾ ਅਸਲੀ ਨਾਂ ਸੇਲੇਸਟ ਬੋਨਿਨ ਹੈ, ਦਾ ਜਨਮ ਫਲੋਰਿਡਾ ਦੇ ਡੈਲਰੇ ਬੀਚ 'ਤੇ 31 ਸਾਲ ਪਹਿਲਾਂ ਹੋਇਆ ਸੀ। 19 ਸਾਲ ਦੀ ਉਮਰ ਵਿਚ ਕੈਟਲਿਨ ਨੇ ਬਤੌਰ ਬਾਡੀ ਬਿਲਡਰ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਫਿਰ ਆਰਨੋਲਡ ਕਲਾਸਿਕ ਵਿਚ ਵਧੀਆ ਪ੍ਰਦਰਸ਼ਨ ਕਰਨ 'ਤੋਂ ਬਾਅਦ ਉਸ ਨੇ ਆਪਣਾ ਰੁਖ ਡਬਲਯੂ. ਡਬਲਯੂ. ਈ. ਨੂੰ ਛੱਡ ਕੇ ਆਪਣੇ ਫਿਟਨੈੱਸ ਮਾਡਲ ਦੇ ਕਰੀਅਰ ਨੂੰ ਅੱਗੇ ਵਧਾਇਆ ਸੀ। ਹੁਣ 4 ਸਾਲ ਬਾਅਦ ਫਿਰ ਤੋਂ ਉਸ ਨੂੰ ਦੁਬਾਰਾ ਰਿੰਗ ਵਿਚ ਵਾਪਸੀ ਦਾ ਮੌਕਾ ਮਿਲ ਗਿਆ ਹੈ।