ਸਪੇਨ ਨੂੰ ਹਰਾ ਕੇ ਇੰਗਲੈਂਡ ਯੂਰੋ 2022 ਦੇ ਸੈਮੀਫਾਈਨਲ ''ਚ ਪੁੱਜਾ

Friday, Jul 22, 2022 - 03:58 PM (IST)

ਸਪੇਨ ਨੂੰ ਹਰਾ ਕੇ ਇੰਗਲੈਂਡ ਯੂਰੋ 2022 ਦੇ ਸੈਮੀਫਾਈਨਲ ''ਚ ਪੁੱਜਾ

ਬ੍ਰਾਇਟਨ- ਜਾਰਜੀਆ ਸਟੈਨਵੇ ਦੇ ਵਾਧੂ ਸਮੇਂ 'ਚ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੇ ਸਪੇਨ  ਨੂੰ 2-1 ਨਾਲ ਹਰਾ ਕੇ ਮਹਿਲਾ ਯੂਰਪੀ ਚੈਂਪੀਅਨਸ਼ਿਪ (ਯੂਰੋ 2022) ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਦੋਵੇਂ ਟੀਮ 90 ਮਿੰਟ ਤਕ 1-1 ਨਾਲ ਬਰਾਬਰੀ 'ਤੇ ਸਨ ਪਰ ਵਾਧੂ ਸਮੇਂ 'ਚ ਸਟੈਨਵੇ ਦੇ ਪੈਨਲਟੀ ਖੇਤਰ ਤੋਂ ਬਾਹਰ ਕੀਤੇ ਗਏ ਕਰਾਰੇ ਸ਼ਾਟ ਨੇ ਸਪੇਨ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ। 

ਸਪੇਨ ਨੂੰ ਏਸਥਰ ਗੋਂਜਾਲੇਜ਼ ਨੇ 54ਵੇਂ ਮਿੰਟ 'ਚ ਬੜ੍ਹਤ ਦਿਵਾਈ ਜਦਕਿ ਇੰਗਲੈਂਡ ਦੇ ਲਈ ਸਟੈਂਬਾਇ ਇੱਲਾ ਟੂਨੇ ਨੇ 84ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕੀਤਾ। ਇੰਗਲੈਂਡ ਨੇ ਛੇਵੀਂ ਵਾਰ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ ਜਿੱਥੇ ਉਸ ਦਾ ਸਾਹਮਣਾ ਸਵੀਡਨ ਜਾਂ ਬੈਲਜੀਅਮ ਨਾਲ ਹੋਵੇਗਾ।


author

Tarsem Singh

Content Editor

Related News